41.1 C
Patiāla
Monday, May 13, 2024

ਬੀਐੱਸਐੱਫ ਨੇ ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਵੱਖ ਵੱਖ ਘਟਨਾਵਾਂ ’ਚ ਦੋ ਘੁਸਪੈਠੀਏ ਮਾਰੇ

Must read


ਨਵੀਂ ਦਿੱਲੀ, 3 ਦਸੰਬਰ

ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਬੀਐੱਸਐਫ ਨੇ ਦੋ ਘੁਸਪੈਠੀਆਂ ਨੂੰ ਮਾਰ ਦਿੱਤਾ। ਪਹਿਲੀ ਘਟਨਾ ਦੌਰਾਨ ਗੁਰਦਾਸਪੁਰ ਸੈਕਟਰ ਵਿੱਚ ਬੀਐੱਸਐੱਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਸਵੇਰੇ 8 ਵਜੇ ਦੇ ਕਰੀਬ ਲੱਗਾ ਅਤੇ ਮੰਨਿਆ ਜਾ ਰਿਹਾ ਹੈ ਕਿ ਘੁਸਪੈਠੀਆ ਹਥਿਆਰਬੰਦ ਸੀ।ਘੁਸਪੈਠ ਦੀ ਦੂਜੀ ਘਟਨਾ ਅੰਮ੍ਰਿਤਸਰ ਦੇ ਪਿੰਡ ਦਰਿਆ ਮਨਸੂਰ ਨੇੜੇ ਵਾਪਰੀ। ਬੁਲਾਰੇ ਨੇ ਕਿਹਾ ਕਿ ਜਵਾਨਾਂ ਨੇ ਘੁਸਪੈਠੀਏ ਨੂੰ ਚੇਤਾਵਨੀ ਦਿੱਤੀ ਪਰ ਉਹ ਨਹੀਂ ਰੁਕਿਆ ਅਤੇ ਅੱਗੇ ਵਧਦਾ ਰਿਹਾ। ਇਸ ’ਤੇ ਬੀਐੱਸਐੱਫ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘੁਸਪੈਠੀਏ ਕੋਲੋਂ ਅਤਿ-ਆਧੁਨਿਕ ‘ਪੰਪ ਐਕਸ਼ਨ’ ਸ਼ਾਟਗਨ ਬਰਾਮਦ ਕੀਤੀ ਗਈ ਹੈ। 





News Source link

- Advertisement -

More articles

- Advertisement -

Latest article