43.6 C
Patiāla
Thursday, May 16, 2024

ਵਪਾਰਕ ਐੱਲਪੀਜੀ ਸਿਲੰਡਰ 25 ਰੁਪਏ ਹੋਰ ਮਹਿੰਗਾ ਹੋਇਆ

Must read


ਨਵੀਂ ਦਿੱਲੀ: ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਨੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 25 ਰੁਪਏ ਵਧਾ ਦਿੱਤੀ ਹੈ। ਇਸ ਨਾਲ ਰੈਸਤਾਰਾਵਾਂ ਅਤੇ ਹੋਟਲਾਂ ਆਦਿ ਵਿੱਚ ਖਾਣਾ ਖਾਣ ਦੇ ਚਾਹਵਾਨਾਂ ਨੂੰ ਜੇਬ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। ਇਸ ਵਾਧੇ ਨਾਲ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1,769 ਰੁਪਏ, ਮੁੰਬਈ ਵਿੱਚ 1,721 ਰੁਪਏ, ਕੋਲਕਾਤਾ ਵਿੱਚ 1,870 ਰੁਪਏ ਅਤੇ ਚੇਨੱਈ ਵਿੱਚ 1,971 ਰੁਪਏ ਹੋਵੇਗੀ। ਹਾਲਾਂਕਿ ਘਰੇਲੂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। -ਏਐੱਨਆਈ



News Source link

- Advertisement -

More articles

- Advertisement -

Latest article