36.5 C
Patiāla
Sunday, May 19, 2024

ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਪੀਣ ਕਾਰਨ ਬੱਚਿਆਂ ਦੀਆਂ ਮੌਤਾਂ ਦੇ ਮਾਮਲੇ ਦੀ ਸੀਡੀਐੱਸਸੀਓ ਨੇ ਜਾਂਚ ਸ਼ੁਰੂ ਕੀਤੀ, ਦਵਾਈ ਦੇ ਨਮੂਨੇ ਜਾਂਚ ਲਈ ਚੰਡੀਗੜ੍ਹ ਭੇਜੇ

Must read


ਨਵੀਂ ਦਿੱਲੀ, 29 ਦਸੰਬਰ

ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਉਜ਼ਬੇਕਿਸਤਾਨ ਵਿਚ ਭਾਰਤੀ ਕੰਪਨੀ ਵੱਲੋਂ ਤਿਆਰ ਕਥਿਤ ਤੌਰ ’ਤੇ ਖੰਘ ਦਾ ਸਿਰਪ ਪੀਣ ਕਾਰਨ 18 ਬੱਚਿਆਂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਬੱਚਿਆਂ ਨੇ ਨੋਇਡਾ ਸਥਿਤ ਮੈਰੀਅਨ ਬਾਇਓਟੈੱਕ ਵੱਲੋਂ ਤਿਅਰ ਖੰਘ ਦੇ ਸਿਰਪ ‘ਡਾਕ-1 ਮੈਕਸ’ ਦਾ ਸੇਵਨ ਕੀਤਾ ਸੀ। ਕੰਪਨੀ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਮਾਮਲੇ ਦੀ ਜਾਂਚ ਤੇ ਪੁੱਛ ਪੜਤਾਲ ਕਰ ਰਹੀਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਨੋਇਡਾ ਸਥਿਤ ਭਾਰਤੀ ਕੰਪਨੀ ਮੈਰੀਅਨ ਬਾਇਓਟੈੱਕ ਵੱਲੋਂ ਤਿਆਰ ਖੰਘ ਸਿਰਪ ਡਾਕ 1 ਮੈਕਸ ਦੇ ਨਮੂਨੇ ਜਾਂਚ ਲਈ ਚੰਡੀਗੜ੍ਹ ਸਥਿਤ ਖੇਤਰੀ ਡਰੱਗ ਟੈਸਟਿੰਗ ਲੈਬਾਰਟਰੀ (ਆਰਡੀਟੀਐੱਲ) ਵਿੱਚ ਭੇਜੇ ਗਏ ਹਨ।



News Source link

- Advertisement -

More articles

- Advertisement -

Latest article