41.6 C
Patiāla
Saturday, May 18, 2024

ਥਾਈ ਜਲ ਸੈਨਾ ਦਾ ਜੰਗੀ ਬੇੜਾ ਖਾੜੀ ਵਿੱਚ ਡੁੱਬਿਆ; 31 ਸੈਨਿਕ ਲਾਪਤਾ

Must read


ਬੈਂਕਾਕ, 19 ਦਸੰਬਰ

ਥਾਈਲੈਂਡ ਦੀ ਖਾੜੀ ਵਿੱਚ ਥਾਈ ਜਲ ਸੈਨਾ ਦਾ ਇੱਕ ਜੰਗੀ ਬੇੜਾ ਡੁੱਬ ਗਿਆ। ਇਸ ਵਿੱਚ 106 ਜਲ ਸੈਨਿਕ ਸਵਾਰ ਸਨ। 12 ਘੰਟੇ ਬੀਤ ਜਾਣ ਦੇ ਬਾਵਜੂਦ 31 ਜਲ ਸੈਨਿਕ ਹਾਲੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ, ਜਦੋਂਕਿ 75 ਜਲ ਸੈਨਿਕਾਂ ਨੂੰ ਬਚਾਅ ਲਿਆ ਗਿਆ ਹੈ। ਜਲ ਸੈਨਾ ਨੇ ਦੱਸਿਆ ਕਿ ‘ਐੱਚਟੀਐੱਮਐੱਲ ਸੁਖੋਥਾਈ’ ਜੰਗੀ ਬੇੜਾ ਐਤਵਾਰ ਸ਼ਾਮ ਨੂੰ ਡੁੱਬ ਗਿਆ ਸੀ। ਜਹਾਜ਼ ਅਤੇ ਹੈਲੀਕਾਪਟਰ ਲਾਪਤਾ ਜਲ ਸੈਨਿਕਾਂ ਦੀ ਭਾਲ ਕਰ ਰਹੇ ਹਨ। ਦੁਪਹਿਰ 12 ਵਜੇ ਤੱਕ 75 ਜਲ ਸੈਨਿਕਾਂ ਨੂੰ ਬਚਾਅ ਲਿਆ ਗਿਆ ਸੀ। ਹਾਦਸਾ ਉੱਚੀਆਂ ਲਹਿਰਾਂ ਕਾਰਨ ਵਾਪਰਿਆ। -ਏਪੀ 





News Source link

- Advertisement -

More articles

- Advertisement -

Latest article