44.8 C
Patiāla
Friday, May 17, 2024

ਉੜੀਸਾ: ਵਿਸ਼ਵ ਕੱਪ ਹਾਕੀ (ਪੁਰਸ਼) ਲਈ ਟਿਕਟਾਂ ਦੀਆਂ ਕੀਮਤਾਂ ਐਲਾਨੀਆਂ, ਸਭ ਤੋਂ ਮਹਿੰਗੀ ਟਿਕਟ 500 ਰੁਪਏ

Must read


ਭੁਵਨੇਸ਼ਵਰ, 13 ਦਸੰਬਰ

ਅਗਲੇ ਮਹੀਨੇ ਹੋਣ ਵਾਲੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਮੈਚਾਂ ਦੀ ਸਭ ਤੋਂ ਮਹਿੰਗੀ ਟਿਕਟ 500 ਰੁਪਏ ਹੋਵੇਗੀ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਟਿਕਟਾਂ ਦਾ ਐਲਾਨ ਕੀਤਾ। ਹਾਕੀ ਇੰਡੀਆ ਨੇ ਬਿਆਨ ਵਿੱਚ ਕਿਹਾ, ‘ਭਾਰਤ ਦੇ ਮੈਚਾਂ ਲਈ ਟਿਕਟਾਂ ਦੀ ਕੀਮਤ ਵੈਸਟ ਸਟੈਂਡ ਲਈ 500 ਰੁਪਏ, ਈਸਟ ਸਟੈਂਡ ਲਈ 400 ਰੁਪਏ ਅਤੇ ਨਾਰਥ ਤੇ ਸਾਊਥ ਲਈ 200 ਰੁਪਏ ਹੋਵੇਗੀ। ਹੋਰ ਟੀਮਾਂ ਦੇ ਮੈਚਾਂ ਲਈ ਵੈਸਟ ਸਟੈਂਡ ਦੀ ਟਿਕਟ 500 ਰੁਪਏ, ਈਸਟ ਸਟੈਂਡ ਦੀ 200 ਰੁਪਏ ਅਤੇ ਨਾਰਥ ਅਤੇ ਸਾਊਥ ਸਟੈਂਡ ਲਈ 100 ਰੁਪਏ ਹੋਵੇਗੀ। ਕੁਆਲੀਫਾਇਰ ਤੋਂ ਲੈ ਕੇ ਫਾਈਨਲ ਤੱਕ ਵੈਸਟ ਸਟੈਂਡ ਦੀ ਟਿਕਟ 500 ਰੁਪਏ, ਈਸਟ ਸਟੈਂਡ ਦੀ 400 ਰੁਪਏ ਅਤੇ ਨਾਰਥ ਅਤੇ ਸਾਊਥ ਸਟੈਂਡ ਦੀ 200 ਰੁਪਏ ਹੋਵੇਗੀ।’ ਹਰ ਟਿਕਟ ਨਾਲ ਦਰਸ਼ਕ ਉਸ ਦਿਨ ਦੇ ਸਾਰੇ ਮੈਚ ਦੇਖ ਸਕਣਗੇ। ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰੁੜਕੇਲਾ ਵਿੱਚ ਖੇਡਿਆ ਜਾਵੇਗਾ।





News Source link

- Advertisement -

More articles

- Advertisement -

Latest article