35 C
Patiāla
Friday, May 17, 2024

ਫੀਫਾ ਵਿਸ਼ਵ ਕੱਪ: ਨੈਦਰਲੈਂਡਜ਼ ਤੇ ਸੈਨੇਗਲ ਨਾਕਆਊਟ ਗੇੜ ’ਚ ਪੁੱਜੇ

Must read


ਅਲ ਖੋਰ (ਕਤਰ), 29 ਨਵੰਬਰ

ਨੈਦਰਲੈਂਡਜ਼ ਨੇ ਕੋਡੀ ਗੈਪਕੋ ਅਤੇ ਫਰੈਂਕੀ ਡਿ ਯੌਂਗ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਫੀਫਾ ਵਿਸ਼ਵ ਕੱਪ ਵਿੱਚ ਮੇਜ਼ਬਾਨ ਕਤਰ ਨੂੰ 2-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਨੈਦਰਲੈਂਡਜ਼ ਗਰੁੱਪ ‘ਏ’ ਵਿੱਚ ਚੋਟੀ ’ਤੇ ਰਿਹਾ। ਗੈਪਕੋ ਨੇ ਮੈਂਫਿਸ ਡਿਪੇਅ ਅਤੇ ਡੈਵੀ ਕਲਾਸੇਨ ਤੋਂ ਮਿਲੇ ਪਾਸ ’ਤੇ 26ਵੇਂ ਮਿੰਟ ਵਿੱਚ ਜਬਰਦਸਤ ਗੋਲ ਦਾਗ਼ਿਆ, ਜਦੋਂਕਿ ਡਿ ਯੌਂਗ ਨੇ 50ਵੇਂ ਮਿੰਟ ਵਿੱਚ ਗੋਲ ਕਰ ਕੇ ਨੈਦਰਲੈਂਡਜ਼ ਦੀ 2-0 ਨਾਲ ਜਿੱਤ ’ਤੇ ਮੋਹਰ ਲਾ ਦਿੱਤੀ। ਉਹ ਸੱਤ ਅੰਕਾਂ ਨਾਲ ਟੂਰਨਾਮੈਂਟ ਦੇ ਪ੍ਰੀ-ਕੁਆਰਟਜ਼ ਵਿੱਚ ਪਹੁੰਚ ਗਿਆ ਹੈ। ਉਧਰ, ਗਰੁੱਪ ‘ਏ’ ਦੇ ਇੱਕ ਹੋਰ ਮੈਚ ਵਿੱਚ ਸੈਨੇਗਲ ਨੇ ਇਕੁਆਡੋਰ ਨੂੰ 2-1 ਗੋਲਾਂ ਨਾਲ ਹਰਾ ਦਿੱਤਾ। ਉਹ ਛੇ ਅੰਕਾਂ ਨਾਲ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ।  -ਰਾਇਟਰਜ਼





News Source link

- Advertisement -

More articles

- Advertisement -

Latest article