41.1 C
Patiāla
Sunday, May 5, 2024

ਲੁਧਿਆਣਾ ਦੇ ਕਈ ਨਾਮ ਜਿਊਲਰਾਂ ’ਤੇ ਛਾਪੇ, ਆਮਦਨ ਕਰ ਵਿਭਾਗ ਤੋਂ ਡਰਦੇ ਸ਼ਹਿਰ ਦੇ ਬਾਕੀ ਜਿਊਲਰਾਂ ਨੇ ਸ਼ੋਅਰੂਮ ਤੇ ਮੋਬਾਈਲ ਫੋਨ ਬੰਦ ਕੀਤੇ

Must read


ਲੁਧਿਆਣਾ, 24 ਨਵੰਬਰ

ਆਮਦਨ ਕਰ ਵਿਭਾਗ ਨੇ ਅੱਜ ਇੱਥੇ ਪ੍ਰਮੁੱਖ ਜਿਊਲਰਾਂ ‘ਤੇ ਛਾਪੇ ਮਾਰੇ। ਵਿਭਾਗ ਦੀਆਂ ਕਈ ਟੀਮਾਂ ਨੇ ਅੱਜ ਤੜਕੇ ਨਿੱਕਾਮੱਲ ਜਵੈਲਰਜ਼, ਸਰਦਾਰ ਜਵੈਲਰਜ਼ ਅਤੇ ਮਨੀ ਰਾਮ ਬਲਵੰਤ ਰਾਏ ਜਵੈਲਰਜ਼ ਦੇ ਘਰਾਂ ਅਤੇ ਸ਼ੋਅਰੂਮਾਂ ’ਤੇ ਛਾਪੇਮਾਰੀ ਕੀਤੀ। ਟੀਮਾਂ ਦੇ ਨਾਲ ਪੁਲੀਸ ਹੈ। ਛਾਪਿਆਂ ਦੀ ਖ਼ਬਰ ਫੈਲਦਿਆਂ ਹੀ ਸ਼ਹਿਰ ਦੇ ਜਿਊਲਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਉਨ੍ਹਾਂ ਨੇ ਆਪਣੇ। ਸ਼ੋਅਰੂਮਾਂ ਦੇ ਸ਼ਟਰ ਸੁੱਟ ਦਿੱਤੇ ਅਤੇ ਮੋਬਾਈਲ ਫ਼ੋਨ ਬੰਦ ਕਰ ਦਿੱਤੇ। ਡਾਇਰੈਕਟੋਰੇਟ ਆਫ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਛਾਪੇਮਾਰੀ ਸ਼ਾਮ ਤੱਕ ਜਾਰੀ ਰਹੇਗੀ।



News Source link

- Advertisement -

More articles

- Advertisement -

Latest article