42.9 C
Patiāla
Sunday, May 19, 2024

ਗਾਜ਼ਾ: ਜਨਮ ਦਿਨ ਮਨਾਉਣ ਮੌਕੇ ਅੱਗ ਲੱਗੀ, 21 ਪਰਿਵਾਰਕ ਮੈਂਬਰ ਹਲਾਕ

Must read


ਗਾਜ਼ਾ ਪੱਟੀ, 18 ਨਵੰਬਰ

ਗਾਜ਼ਾ ਪੱਟੀ ਵਿਚ ਇਮਾਰਤ ਦੀ ਸਿਖ਼ਰਲੀ ਮੰਜ਼ਿਲ ’ਤੇ ਸਥਿਤ ਇਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 21 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੱਗ ਜਨਮ ਦਿਨ ਦੀ ਪਾਰਟੀ ਦੌਰਾਨ ਲੱਗੀ। ਗਾਜ਼ਾ ’ਤੇ ਸ਼ਾਸਨ ਕਰ ਰਹੇ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਰਾਤ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ ਜੋ ਕਿ ਜਬਾਲੀਆ ਸ਼ਰਨਾਰਥੀ ਕੈਂਪ ਵਿਚ ਹੈ। ਅੱਗ ਉੱਥੇ ਪਏ ਪੈਟਰੋਲ ਕਾਰਨ ਲੱਗੀ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲ ਦੇ ਸਾਲਾਂ ਵਿਚ ਗਾਜ਼ਾ ਵਿਚ ਵਾਪਰੀ ਇਹ ਸਭ ਤੋਂ ਮਾੜੀ ਘਟਨਾ ਹੈ। -ਏਪੀ





News Source link

- Advertisement -

More articles

- Advertisement -

Latest article