33 C
Patiāla
Wednesday, May 22, 2024

ਭਾਰਤੀ ਜੂਨੀਅਰ ਹਾਕੀ ਟੀਮ ਸੁਲਤਾਨ ਜੌਹਰ ਕੱਪ ’ਤੇ ਕਾਬਜ਼

Must read


ਜੌਹਰ ਬਾਰੂ, 29 ਅਕਤੂਬਰ

ਦੋ ਵਾਰ ਦੀ ਚੈਂਪੀਅਨ ਭਾਰਤ ਦੀ ਪੁਰਸ਼ਾਂ ਦੀ ਜੂਨੀਅਰ ਹਾਕੀ ਟੀਮ ਨੇ ਇੱਥੇ ਰੁਮਾਂਚਕ ਪੈਨਲਟੀ ਸ਼ੂਟਆਊਟ ਵਿਚ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੌਹਰ ਕੱਪ ਉਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਭਾਰਤ ਨੇ ਟੂਰਨਾਮੈਂਟ ਵਿਚ ਪੰਜ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰ ਦਿੱਤਾ। ਹਾਕੀ ਇੰਡੀਆ ਨੇ ਜੇਤੂ ਟੀਮ ਦੇ ਖਿਡਾਰੀਆਂ ਨੂੰ ਦੋ-ਦੋ ਲੱਖ ਰੁਪਏ ਅਤੇ ਟੀਮ ਦੇ ਸਹਿਯੋਗੀ ਸਟਾਫ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਦੋਵੇਂ ਟੀਮਾਂ ਨਿਯਮਿਤ ਸਮੇਂ ਵਿਚ 1-1 ਦੀ ਬਰਾਬਰੀ ਉਤੇ ਸਨ। ਇਸ ਤੋਂ ਬਾਅਦ ਸ਼ੂਟਆਊਟ ਹੋਇਆ ਜਿਸ ਵਿਚ ਦੋਵੇਂ ਟੀਮਾਂ 3-3 ਦੀ ਬਰਾਬਰੀ ਉਤੇ ਪਹੁੰਚ ਗਈਆਂ। ਇਸ ਤੋਂ ਬਾਅਦ ਮੈਚ ‘ਸਡਨ ਡੈੱਥ’ ਉਤੇ ਪਹੁੰਚ ਗਿਆ। ਉੱਤਮ ਸਿੰਘ ਨੇ ਸ਼ੂਟਆਊਟ ਵਿਚ ਦੋ ਗੋਲ ਦਾਗੇ ਜਿਸ ਵਿਚ ‘ਸਡਨ ਡੈੱਥ’ ਵਿਚ ਕੀਤਾ ਗਿਆ ਗੋਲ ਵੀ ਸ਼ਾਮਲ ਸੀ। ਉੱਥੇ ਹੀ ਵਿਸ਼ਣੂਕਾਂਤ ਸਿੰਘ, ਅੰਕਿਤ ਪਾਲ, ਸੁਦੀਪ ਚਿਰਮਾਕੋ ਨੇ ਵੀ ਗੋਲ ਕੀਤੇ। ਆਸਟਰੇਲੀਆ ਵੱਲੋਂ ਬਰਨਸ ਕੂਪਰ, ਫੋਸਟਰ ਬਰੋਡੀ, ਬਰੁੱਕਸ ਜੋਸ਼ੂਆ ਤੇ ਹਾਰਟ ਲਿਆਮ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਸੁਦੀਪ ਨੇ 13ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਪਰ ਜੈਕ ਹੋਲਾਡ ਨੇ 28ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਉਤੇ ਲਿਆ ਖੜ੍ਹਾ ਕੀਤਾ। ਭਾਰਤ ਨੇ ਉਮਰ ਗਰੁੱਪ ਵਿਚ ਟੂਰਨਾਮੈਂਟ ਦੋ ਵਾਰ- 2013 ਤੇ 2014 ਵਿਚ ਜਿੱਤਿਆ ਸੀ।

ਪੀਟੀਆਈ





News Source link

- Advertisement -

More articles

- Advertisement -

Latest article