32.3 C
Patiāla
Sunday, May 5, 2024

ਦੀਪਕ ਟੀਨੂ ਫ਼ਰਾਰ ਮਾਮਲਾ: ਮਾਨਸਾ ਦੀ ਅਦਾਲਤ ਨੇ ਤਿੰਨ ਮੁਲਜ਼ਮਾਂ ਦਾ ਜੁਡੀਸ਼ਲ ਰਿਮਾਂਡ ਦਿੱਤਾ

Must read


ਜੋਗਿੰਦਰ ਸਿੰਘ ਮਾਨ

ਮਾਨਸਾ, ‌19 ਅਕਤੂਬਰ

ਇਥੋਂ ਅਦਾਲਤ ਨੇ ਅੱਜ ਦੀਪਕ ਟੀਨੂ ਫਰਾਰ ਮਾਮਲੇ ਵਿਚ ਰਾਜਿੰਦਰ ਸਿੰਘ, ਰਾਜਵੀਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜੁਡੀਸ਼ਲ ਰਿਮਾਂਡ (ਜੇਲ੍ਹ) ’ਤੇ ਭੇਜ ਦਿੱਤਾ ਹੈ। ਤਿੰਨਾਂ ਨੂੰ ਐਟੀ ਗੈਂਗਸਟਰ ਟਾਸਕ ਫੋਰਸ ਵਲੋਂ ਲੁਧਿਆਣਾ ਤੋਂ ਫੜਿਆ ਗਿਆ ਸੀ ਅਤੇ ਇਨ੍ਹਾਂ ਉਪਰ ਦੀਪਕ ਟੀਨੂ ਨੂੰ ਮਾਨਸਾ ਦੇ ਸੀਆਈਏ ਦੇ ਬਰਖ਼ਾਸਤ ਇੰਚਾਰਜ ਪਿ੍ਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ‌ ਫ਼ਰਾਰ ਕਰਾਉਣ ਸਬੰਧੀ ਦੋਸ਼ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਅੱਜ ਇਨ੍ਹਾਂ ਦਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।





News Source link

- Advertisement -

More articles

- Advertisement -

Latest article