42.7 C
Patiāla
Monday, May 20, 2024

ਭਾਰਤ ਯੂਐੱਨ ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰੀ ਦਾ ਹੱਕਦਾਰ: ਜੈਸ਼ੰਕਰ

Must read


ਨਿਊ ਯਾਰਕ, 22 ਸਤੰਬਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸਥਾਈ ਮੈਂਬਰੀ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਸਥਾਈ ਨੁਮਾਇੰਦਗੀ ਨਾ ਹੋਣਾ, ਨਾ ਸਿਰਫ ਸਾਡੇ ਲਈ ਬਲਕਿ ਆਲਮੀ ਜਥੇਬੰਦੀ ਲਈ ਵੀ ‘ਚੰਗਾ ਨਹੀਂ’ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕੌਂਸਲ ਦੇ ਕਾਇਆਕਲਪ ਦੀ ਲੋੜ ਹੈ, ਜੋ ਲੰਮੇ ਸਮੋਂ ਤੋਂ ਬਕਾਇਆ ਹੈ। ਜੈਸ਼ੰਕਰ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਇਸ ਪਾਸੇ ਕੰਮ ਕਰ ਰਹੇ ਹਨ। ਯੂਐੱਨ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਸਥਾਈ ਮੈਂਬਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜੈਸ਼ੰਕਰ ਨੇ ਕਿਹਾ, ‘‘ਜਦੋਂ ਮੈਂ ਕਿਹਾ ਕਿ ਅਸੀਂ ਇਸ ਦਿਸ਼ਾ ’ਚ ਕੰਮ ਕਰ ਰਹੇ ਹਾਂ ਤਾਂ ਮੈਂ ਸੰਜੀਦਾ ਸੀ।’’ ਜੈਸ਼ੰਕਰ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਨੀਤੀ ਆਯੋਗ ਦੇ ਸਾਬਕਾ ਉਪ ਚੇਅਰਮੈਨ ਅਰਵਿੰਦ ਪੰਨਗੜੀਆ ਨਾਲ ਕੋਲੰਬੀਆ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਤੇ ਜਨਤਕ ਮਾਮਲਿਆਂ ਬਾਰੇ ਸਕੂਲ ਵਿੱਚ ਕੀਤੇ ਸੰਵਾਦ ਮੌਕੇ ਬੋਲ ਰਹੇ ਸਨ। ਯੂਐੱਨ ਸੁਰੱਖਿਆ ਕੌਂਸਲ ਦੀ ਸਥਾਈ ਨੁਮਾਇੰਦਗੀ ਲਈ ਭਾਰਤ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਯੂਐੱਨਐੱਸਸੀ ਦੇ ਪੰਜ ਸਥਾਈ ਤੇ 10 ਅਸਥਾਈ ਮੈਂਬਰ ਹਨ। ਇਨ੍ਹਾਂ ਅਸਥਾਈ ਮੈਂਬਰ ਮੁਲਕਾਂ ਨੂੰ ਦੋ ਸਾਲ ਦੇ ਅਰਸੇ ਲਈ ਚੁਣਿਆ ਜਾਂਦਾ ਹੈ। -ਪੀਟੀਆਈ 





News Source link

- Advertisement -

More articles

- Advertisement -

Latest article