33.6 C
Patiāla
Monday, May 20, 2024

ਭਾਰਤ ਜ਼ੈਲੇਂਸਕੀ ਨੂੰ ਸੰਯੁਕਤ ਰਾਸ਼ਟਰ ਸਭਾ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਹੱਕ ’ਚ

Must read


ਸੰਯੁਕਤ ਰਾਸ਼ਟਰ, 16 ਸਤੰਬਰ

ਭਾਰਤ ਸਣੇ 100 ਤੋਂ ਵੱਧ ਮੁਲਕਾਂ ਨੇ ਅੱਜ ਜੰਗ ਦੇ ਝੰਬੇ ਦੇਸ਼ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੂੰ ਅਗਲੇ ਹਫ਼ਤੇ ਹੋਣ ਵਾਲੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਹੱਕ ਵਿੱਚ ਵੋਟ ਪਾਈ। ਸੰਯੁਕਤ ਰਾਸ਼ਟਰ ਦੇ 193 ਦੇਸ਼ ਮੈਂਬਰ ਹਨ। ਯੂਐੱਨ ਵਿੱਚ ਜ਼ੈਲੇਂਸਕੀ ਨੂੰ ਉੱਚ ਪੱਧਰੀ ਸੈਸ਼ਨ ਮੌਕੇ ਵਰਚੁਅਲੀ ਬਿਆਨ ਰਾਹੀਂ ਆਲਮੀ ਆਗੂਆਂ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਮਤੇ ’ਤੇ ਵੋਟਿੰਗ ਕਰਵਾਈ ਗਈ। 101 ਦੇਸ਼ਾਂ ਨੇ ਇਸ ਦੇ ਹੱਕ ਅਤੇ ਬੇਲਾਰੂਸ, ਕਿਊਬਾ, ਰੂਸ ਅਤੇ ਸੀਰੀਆ ਸਣੇ ਸੱਤ ਦੇਸ਼ਾਂ ਨੇ ਮਤੇ ਦੇ ਖ਼ਿਲਾਫ਼ ਵੋਟ ਪਾਈ। 19 ਦੇਸ਼ਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ। 





News Source link

- Advertisement -

More articles

- Advertisement -

Latest article