38.2 C
Patiāla
Friday, May 3, 2024

ਡੈੱਨਮਾਰਕ ਦਾ ਖਿਡਾਰੀ ਬਣਿਆ ਵਿਸ਼ਵ ਚੈਂਪੀਅਨ

Must read


ਟੋਕੀਓ, 28 ਅਗਸਤ

ਵਿਕਟਰ ਐਕਸੈਲਸਨ ਨੇ ਵਿਸ਼ਵ ਬੈਡਮਿੰਟਨ ਚੈਂਪੀਅਸ਼ਿਪ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਅੱਜ ਕੁਨਲਾਵੁਤ ਵਿਟਿਡਸਰਨ ਨੂੰ 21-5, 21-16 ਨਾਲ ਹਰਾ ਕੇ ਆਪਣਾ ਦੂਜਾ  ਖ਼ਿਤਾਬ ਹਾਸਲ ਕੀਤਾ। ਮਹਿਲਾ ਵਰਗ ਵਿਚ ਅਕਾਨੇ ਯਾਮਾਗੁਚੀ ਨੇ ਉਲੰਪਿਕ ਚੈਂਪੀਅਨ ਚੇਨ ਯੁਫੇਈ ਨੂੰ 21-12, 10-21, 21-14 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਇਸ ਖਿਤਾਬ ਨੂੰ ਹਾਸਲ ਕੀਤਾ। ਡੈੱਨਮਾਰਕ ਦੇ ਐਕਸੈਲਸਨ ਦੇ ਤਜਰਬੇ ਦਾ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੇ ਥਾਈਲੈਂਡ ਦੇ 21 ਸਾਲਾ ਵਿਟਿਡਸਰਨ ਕੋਈ ਜਵਾਬ ਨਹੀਂ ਦੇ ਸਕੇ। ਐਕਸੈਲਸਨ ਦੀ ਇਸ ਸਾਲ ਮਾਰਚ ਤੋਂ ਬਾਅਦ ਇਹ ਲਗਾਤਾਰ 37ਵੀਂ ਜਿੱਤ ਹੈ। ਵਿਸ਼ਵ ਰੈਂਕਿੰਗ ਵਿਚ ਪਹਿਲੇ ਸਥਾਨ ਉਤੇ ਕਾਬਜ਼ ਯਾਮਾਗੁਚੀ ਨੇ  ਇਸ ਘਰੇਲੂ ਸਟੇਡੀਅਮ ਵਿਚ ਆਪਣੀ ਉਲੰਪਿਕ ਦੀ ਅਸਫ਼ਲਤਾ ਨੂੰ ਪਿੱਛੇ ਛੱਡ ਦਿੱਤਾ। -ਪੀਟੀਆਈ 





News Source link

- Advertisement -

More articles

- Advertisement -

Latest article