41.8 C
Patiāla
Wednesday, May 15, 2024

ਉੱਤਰਾਖੰਡ: ਬ੍ਰਿਟਾਨੀਆ ਫੈਕਟਰੀ ’ਚ ਅੱਗ ਕਾਰਨ ਹਜ਼ਾਰਾਂ ਟਨ ਬਿਸਕੁਟ ਸੜ ਕੇ ਸੁਆਹ

Must read


ਦੇਹਰਾਦੂਨ, 26 ਅਗਸਤ

ਉੱਤਰਾਖੰਡ ਦੇ ਰੁਦਰਪੁਰ ਸਿਡਕੁਲ ਇੰਡਸਟਰੀਅਲ ਏਰੀਆ ‘ਚ ਬ੍ਰਿਟਾਨੀਆ ਕੰਪਨੀ ਦੀ ਬਿਸਕੁਟ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕੰਪਨੀ ਦਾ ਵੱਡਾ ਨੁਕਸਾਨ ਹੋ ਗਿਆ। ਊਧਮ ਸਿੰਘ ਨਗਰ ‘ਚ ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਲੱਗੀ ਅੱਗ ‘ਤੇ ਕਾਬੂ ਪਾਉਣ ਲਈ 15-20 ਫਾਇਰ ਟੈਂਡਰ ਭੇਜੇ ਗਏ। ਘਟਨਾ ਸਮੇਂ ਫੈਕਟਰੀ ‘ਚ ਕੰਮ ਕਰ ਰਹੇ ਸਾਰੇ ਲੋਕਾਂ ਨੂੰ ਪੁਲੀਸ ਨੇ ਸੁਰੱਖਿਅਤ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਬਿਸਕੁਟ ਨਿਰਮਾਣ ਯੂਨਿਟ ਦੇ ਦੋ-ਤਿੰਨ ਏਕੜ ਵਿੱਚ ਬਣੇ ਗੋਦਾਮ ਵਿੱਚ ਰੱਖੇ ਹਜ਼ਾਰਾਂ ਟਨ ਬਿਸਕੁਟ ਸੜ ਕੇ ਸੁਆਹ ਹੋ ਗਏ।



News Source link

- Advertisement -

More articles

- Advertisement -

Latest article