35.3 C
Patiāla
Monday, May 13, 2024

ਮੁਲਤਵੀ ਕੀਤੀਆਂ ਪੈਰਾ ਏਸ਼ਿਆਈ ਖੇਡਾਂ ਅਗਲੇ ਸਾਲ 22 ਅਕਤੂਬਰ ਤੋਂ

Must read


ਨਵੀਂ ਦਿੱਲੀ: ਚੀਨ ਵਿੱਚ ਕੋਵਿਡ-19 ਮਹਾਮਾਰੀ ਸਬੰਧੀ ਚਿੰਤਾਵਾਂ ਕਰ ਕੇ ਮੁਲਤਵੀ ਹੋਈਆਂ ਪੈਰਾ ਸ਼ਿਆਈ ਖੇਡਾਂ ਹੁਣ ਅਗਲੇ ਸਾਲ ਹਾਂਗਜ਼ੂ ਵਿੱਚ 22 ਤੋਂ 28 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਇਹ ਐਲਾਨ ਅੱਜ ਪ੍ਰਬੰਧਕਾਂ ਨੇ ਕੀਤਾ। ਇਹ ਵੱਕਾਰੀ ਖੇਡਾਂ ਇਸ ਸਾਲ ਹਾਂਗਜ਼ੂ ਵਿੱਚ ਨੌਂ ਤੋਂ 15 ਅਕਤੂਬਰ ਤੱਕ ਹੋਣੀਆਂ ਸਨ ਪਰ ਚੀਨ ਵਿੱਚ ਕੋਵਿਡ-19 ਲਾਗ ਦੇ ਵਧਦੇ ਮਾਮਲਿਆਂ ਕਾਰਨ ਮਈ ਵਿੱਚ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਏਸ਼ਿਆਈ ਪੈਰਾਲੰਪਿਕ ਕਮੇਟੀ (ਏਪੀਸੀ) ਅਤੇ ਹਾਂਗਜ਼ੂ ਏਸ਼ਿਆਈ ਪੈਰਾ ਖੇਡ ਪ੍ਰਬੰਧਕ ਕਮੇਟੀ (ਐੱਚਏਪੀਜੀਓਸੀ) ਨੇ ਬਿਆਨ ਵਿੱਚ ਕਿਹਾ, ‘‘ਹਾਂਗਜ਼ੂ ਵਿੱਚ ਚੌਥੀਆਂ ਏਸ਼ਿਆਈ ਪੈਰਾਲੰਪਿਕ ਖੇਡਾਂ ਜੋ ਅਸਲ ਪ੍ਰੋਗਰਾਮ ਅਨੁਸਾਰ ਇਸ ਸਾਲ ਹੋਣੀਆਂ ਸਨ, ਹੁਣ 22 ਤੋਂ 28 ਅਕਤੂਬਰ 2023 ਤੱਕ ਹੋਣਗੀਆਂ।’’ ਬਿਆਨ ਵਿੱਚ ਕਿਹਾ ਗਿਆ, ‘‘ਐੱਚਏਪੀਜੀਓਸੀ, ਚੀਨ ਦੀ ਕੌਮੀ ਪੈਰਾਲੰਪਿਕ ਕਮੇਟੀ, ਏਪੀਸੀ ਅਤੇ ਹੋਰ ਹਿੱਤਧਾਰਕਾਂ ਵਿਚਾਲੇ ਚਰਚਾ ਤੋਂ ਬਾਅਦ ਨਵੀਆਂ ਤਰੀਕਾਂ ਬਾਰੇ ਫ਼ੈਸਲਾ ਲਿਆ ਗਿਆ।’’ ਏਸ਼ਿਆਈ ਓਲੰਪਿਕ ਕੌਂਸਲ (ਓਸੀਏ) ਨੇ ਜੁਲਾਈ ਵਿੱਚ ਏਸ਼ਿਆਈ ਖੇਡਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਜੋ ਹੁਣ 23 ਸਤੰਬਰ ਤੋਂ ਅੱਠ ਅਕਤੂਬਰ 2023 ਤੱਕ ਹੋਣਗੀਆਂ। -ਪੀਟੀਆਈ





News Source link

- Advertisement -

More articles

- Advertisement -

Latest article