35.6 C
Patiāla
Friday, May 3, 2024

ਪੈਟਰੋਲ-ਡੀਜ਼ਲ ਫਿਰ ਮਹਿੰਗੇ ਹੋਏ

Must read


ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 10 ਦਿਨਾਂ ਅੰਦਰ ਤੇਲ ਕੀਮਤਾਂ ਵਿੱਚ ਕੁੱਲ 6.40 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾ ਚੁੱਕਾ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੌਮੀ ਰਾਜਧਾਨੀ ’ਚ ਪੈਟਰੋਲ ਦੀ ਕੀਮਤ 101.01 ਰੁਪਏ ਤੋਂ ਵੱਧ ਕੇ ਹੁਣ 101.81 ਰੁਪੲੇ ਅਤੇ ਡੀਜ਼ਲ ਦੀ ਕੀਮਤ 92.27 ਰੁਪਏ ਤੋਂ ਵੱਧ ਕੇ 93.07 ਰੁਪੲੇ ਪ੍ਰਤੀ ਲਿਟਰ ਹੋ ਗਈ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ 22 ਮਾਰਚ ਤੋਂ ਵਾਧਾ ਹੋਣਾ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਹੋਇਆ ਇਹ 9ਵਾਂ ਵਾਧਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article