ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੈ, ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਹਰਿਆਣਾ ਦੇ ਆਨਲਾਈਨ ਆਕਸ਼ਨ ਦੇ ਵਿੱਚ, ਜਿੱਥੇ ਕਾਰ ਦੀ ਨੰਬਰ ਪਲੇਟ ਦੇ ਲਈ ਕਰੋੜਾਂ ਹੀ ਰੁਪਏ ਖਰਚ ਦਿੱਤ ਗਏ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?
ਹਰਿਆਣਾ ਦੇ ਆਨਲਾਈਨ ਆਕਸ਼ਨ ਨੇ ਕੀਤਾ ਸਭ ਨੂੰ ਹੈਰਾਨ
ਭਾਰਤ ਵਿੱਚ ਲੋਕਾਂ ਨੂੰ ਗੱਡੀਆਂ ਨਾਲ ਬਹੁਤ ਪਿਆਰ ਹੈ। ਭਾਰਤੀ ਬਜ਼ਾਰ ਵਿੱਚ ਹਰ ਮਹੀਨੇ ਕਈ ਕਾਰਾਂ ਲਾਂਚ ਹੁੰਦੀਆਂ ਹਨ। ਪਰ ਗੱਡੀ ਖਰੀਦਣ ਦੇ ਨਾਲ ਹੀ ਲੋਕ ਕਾਰ ਦੀ ਨੰਬਰ ਪਲੇਟ ਨਾਲ ਵੀ ਬਹੁਤ ਲਗਾਅ ਰੱਖਦੇ ਹਨ। ਹਰਿਆਣਾ ਦੇ ਆਨਲਾਈਨ ਆਕਸ਼ਨ ਵਿੱਚ ਨੰਬਰ ਪਲੇਟ ਲਈ ਬੋਲੀ ਲਗੀ, ਜਿਸ ਵਿੱਚ ‘HR88B8888’ ਨੰਬਰ ਪਲੇਟ ਲਈ ਸਭ ਤੋਂ ਵੱਧ ਬੋਲੀ ਲੱਗੀ ਅਤੇ ਇਹ ਭਾਰਤ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਬਣ ਗਈ। ਬੁੱਧਵਾਰ, 26 ਨਵੰਬਰ ਨੂੰ ਹਰਿਆਣਾ ਵਿੱਚ ਹੋਏ ਆਕਸ਼ਨ ਵਿੱਚ ਇਸ ਨੰਬਰ ਪਲੇਟ ਲਈ 1.17 ਕਰੋੜ ਰੁਪਏ ਦੀ ਬੋਲੀ ਲੱਗੀ।
ਭਾਰਤ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ
ਹਰਿਆਣਾ ਦੇ ਆਨਲਾਈਨ ਆਕਸ਼ਨ ਵਿੱਚ ‘HR88B8888’ ਨੰਬਰ ਪਲੇਟ ਲਈ ਸਭ ਤੋਂ ਵੱਧ ਰਜਿਸਟ੍ਰੇਸ਼ਨ ਹੋਏ। ਇਸ ਨੰਬਰ ਪਲੇਟ ਨੂੰ ਖਰੀਦਣ ਵਿੱਚ 45 ਬਿਡਰਾਂ ਨੇ ਦਿਲਚਸਪੀ ਦਿਖਾਈ। ਇਸ ਨੰਬਰ ਪਲੇਟ ਲਈ ਬੋਲੀ 50,000 ਰੁਪਏ ਤੋਂ ਸ਼ੁਰੂ ਹੋਈ, ਜੋ ਹਰ ਲੰਘਦੇ ਸਮੇਂ ਨਾਲ ਵਧਦੀ ਰਹੀ ਅਤੇ ਅੰਤ ਵਿੱਚ 1.17 ਕਰੋੜ ਰੁਪਏ ਤੇ ਰੁਕੀ।
HR88B8888 ਨੂੰ 1.17 ਕਰੋੜ ਰੁਪਏ ਵਿੱਚ ਵੇਚਣ ਨਾਲ ਇਹ ਭਾਰਤ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਬਣ ਗਈ।
HR88B8888 ਨੰਬਰ ਪਲੇਟ ਦਾ ਕੀ ਮਤਲਬ ਹੈ?
- HR88B8888 ਇੱਕ ਯੂਨੀਕ ਵਾਹਨ ਨੰਬਰ ਹੈ, ਜਿਸਨੂੰ VIP ਨੰਬਰ ਵੀ ਕਹਿ ਸਕਦੇ ਹਨ। ਇਸ ਵਿੱਚ:
- HR ਸਟੇਟ ਕੋਡ ਹੈ, ਜੋ ਦੱਸਦਾ ਹੈ ਕਿ ਇਹ ਵਾਹਨ ਹਰਿਆਣਾ ਵਿੱਚ ਰਜਿਸਟਰਡ ਹੈ।
- 88 ਰੀਜਨਲ ਟਰਾਂਸਪੋਰਟ ਆਫਿਸ (RTO) ਜਾਂ ਹਰਿਆਣਾ ਦੇ ਉਸ ਜ਼ਿਲ੍ਹੇ ਬਾਰੇ ਜਾਣਕਾਰੀ ਦਿੰਦਾ ਹੈ, ਜਿੱਥੋਂ ਇਹ ਵਾਹਨ ਰਜਿਸਟਰ ਕੀਤਾ ਗਿਆ।
- B ਵਾਹਨ ਸੀਰੀਜ਼ ਕੋਡ ਨੂੰ ਦਰਸਾਉਂਦਾ ਹੈ।
- ਆਖ਼ਰ ਵਿੱਚ 8888 ਇੱਕ ਯੂਨੀਕ ਫੋਰ-ਡਿਜੀਟ ਨੰਬਰ ਹੈ, ਜੋ ਕਿਸੇ ਵੀ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ।
ਨੰਬਰ ਪਲੇਟ ਦੀ ਬੋਲੀ ਕਿਵੇਂ ਲੱਗਦੀ ਹੈ?
ਹਰਿਆਣਾ ਵਿੱਚ ਹਰ ਹਫ਼ਤੇ VIP ਅਤੇ ਫੈਂਸੀ ਨੰਬਰ ਪਲੇਟ ਲਈ ਆਨਲਾਈਨ ਆਕਸ਼ਨ ਹੁੰਦਾ ਹੈ। ਇਹ ਆਕਸ਼ਨ ਪ੍ਰਕਿਰਿਆ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 9 ਵਜੇ ਤੱਕ ਚੱਲਦੀ ਹੈ। ਇਸ ਵਿੱਚ ਬਿਡਰਾਂ ਆਪਣੀ ਮਨਪਸੰਦ ਨੰਬਰ ਪਲੇਟ ਲਈ ਬੋਲੀ ਲਗਾਉਂਦੇ ਹਨ।
ਸਾਰੇ ਪ੍ਰੋਸੈਸ ਦਾ ਨਤੀਜਾ ਬੁੱਧਵਾਰ ਸ਼ਾਮ 5 ਵਜੇ ਤੱਕ ਐਲਾਨ ਕੀਤਾ ਜਾਂਦਾ ਹੈ। ਇਹ ਪੂਰਾ ਆਕਸ਼ਨ fancy.parivahan.gov.in ਪੋਰਟਲ ‘ਤੇ ਆਯੋਜਿਤ ਹੁੰਦਾ ਹੈ।
ਹੋਰ ਪੜ੍ਹੋ