ਸਰਦੀਆਂ ‘ਚ ਬਹੁਤ ਸਾਰੇ ਲੋਕ ਸਿੱਕਰੀ ਯਾਨੀਕਿ ਡੈਂਡਰਫ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਵਾਲਾਂ ਦੀ ਸਤਹਿ ‘ਤੇ ਰੂਸੀ ਹੋਵੇ ਤਾਂ ਹਰ ਵੇਲੇ ਸਿਰ ਖੁਜਲਾਉਣ ਪੈਂਦਾ ਹੈ। ਸਕੈਲਪ ਤੇ ਬਿਲਡ ਅੱਪ ਜੰਮਣ ਨਾਲ ਸਿਰ ਗੰਦਾ ਨਜ਼ਰ ਆਉਂਦਾ ਹੈ ਅਤੇ ਹਲਕਾ ਜਿਹਾ ਵੀ ਹੱਥ ਲਗਾਉਣ ਨਾਲ ਇਹ ਡੈਂਡਰਫ਼ ਝੜ ਕੇ ਡਿੱਗ ਜਾਂਦਾ ਹੈ ਜਿਸ ਕਰਕੇ ਅਕਸਰ ਹੀ ਦੂਜਿਆਂ ਦੇ ਸਾਹਮਣੇ ਵਿਅਕਤੀ ਨੂੰ ਸ਼ਰਮਿੰਦਗੀ ਦਾ ਪਾਤਰ ਬਣਨਾ ਪੈ ਜਾਂਦਾ ਹੈ। ਅਜਿਹੇ ਵਿੱਚ ਜੇ ਤੁਸੀਂ ਵੀ ਡੈਂਡਰਫ਼ ਨਾਲ ਪਰੇਸ਼ਾਨ ਹੋ ਅਤੇ ਕੋਈ ਸ਼ੈਂਪੂ ਵੀ ਤੁਹਾਡੀ ਇਸ ਸਮੱਸਿਆ ਨੂੰ ਦੂਰ ਨਹੀਂ ਕਰ ਪਾ ਰਿਹਾ, ਤਾਂ ਇੱਥੇ ਜਾਣੋ ਕਿ ਕਿਵੇਂ ਲੌਂਗ (Clove) ਦੇ ਇਸਤੇਮਾਲ ਨਾਲ ਡੈਂਡਰਫ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਨੁਸਖਾ ਡੈਂਡਰਫ਼ ਦਾ ਰਾਮਬਾਣ ਇਲਾਜ ਸਾਬਤ ਹੁੰਦਾ ਹੈ। ਖੁਦ ਵੇਖ ਲਓ ਅਜ਼ਮਾਉ ਕੇ।
ਰੂਸੀ ਲਈ ਲੌਂਗ ਦਾ ਕਿਵੇਂ ਕਰੀਏ ਇਸਤੇਮਾਲ | How To Use Clove For Dandruff
ਰੂਸੀ ਦੂਰ ਕਰਨ ਲਈ ਲੌਂਗ ਦਾ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ। ਤੁਹਾਨੂੰ ਸਿਰਫ਼ 4 ਤੋਂ 5 ਲੌਂਗ ਦੇ ਟੁਕੜੇ ਲੈ ਕੇ ਇਕ ਕੱਪ ਪਾਣੀ ਵਿੱਚ ਪਾ ਕੇ ਉਬਾਲਣਾ ਹੈ। ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਅਤੇ ਇਸਦਾ ਰੰਗ ਬਦਲ ਜਾਵੇ ਤਾਂ ਇਸਨੂੰ ਠੰਡਾ ਕਰਕੇ ਕਿਸੇ ਬੋਤਲ ਵਿੱਚ ਭਰਕੇ ਰੱਖ ਲਓ। ਹੁਣ ਇਸ ਤਿਆਰ ਕੀਤੇ ਲੌਂਗ ਦੇ ਪਾਣੀ (Clove Water) ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਲਗਾਓ। ਇਸਨੂੰ ਅੱਧਾ ਘੰਟਾ ਸਿਰ ‘ਤੇ ਲਗਾ ਕੇ ਰੱਖੋ, ਫਿਰ ਧੋ ਲਵੋ। ਇਹ ਪਾਣੀ ਰੂਸੀ ਨੂੰ ਖਤਮ ਕਰਦਾ ਹੈ ਅਤੇ ਸਿਰ ‘ਤੇ ਕਿਸੇ ਵੀ ਤਰ੍ਹਾਂ ਦਾ ਬੈਕਟੀਰੀਅਲ ਇਨਫੈਕਸ਼ਨ ਨਹੀਂ ਹੋਣ ਦਿੰਦਾ।
ਲੌਂਗ ਦੇ ਪਾਣੀ (Laung Ka Pani) ਨੂੰ ਸਿਰ ਧੋਣ ਤੋਂ ਬਾਅਦ ਲੀਵ-ਇਨ ਟ੍ਰੀਟਮੈਂਟ ਵਾਂਗ ਵੀ ਵਰਤਿਆ ਜਾ ਸਕਦਾ ਹੈ। ਇਸ ਲਈ ਸਿਰ ਧੋਣ ਤੋਂ ਬਾਅਦ ਇਸ ਪਾਣੀ ਨੂੰ ਸਪਰੇ ਬੋਤਲ ਵਿੱਚ ਭਰਕੇ ਸਾਰੇ ਵਾਲਾਂ ‘ਤੇ ਚੰਗੀ ਤਰ੍ਹਾਂ ਛਿੜਕ ਲਵੋ। ਇਸਨੂੰ ਤੁਸੀਂ ਸਾਰਾ ਦਿਨ ਲਗਾ ਕੇ ਰੱਖ ਸਕਦੇ ਹੋ। ਇਸਦਾ ਵਾਲਾਂ ‘ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
ਲੌਂਗ-ਸ਼ਹਿਦ ਦਾ ਪੇਸਟ ਵੀ ਹੈ ਫਾਇਦੇਮੰਦ
ਵਾਲਾਂ ‘ਤੇ ਲੌਂਗ (Laung) ਅਤੇ ਸ਼ਹਿਦ ਦਾ ਪੇਸਟ ਲਗਾਇਆ ਜਾ ਸਕਦਾ ਹੈ। ਇਸ ਨਾਲ ਵੀ ਰੂਸੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 3 ਤੋਂ 4 ਲੌਂਗ ਦੇ ਟੁਕੜੇ ਪੀਸ ਲਵੋ ਅਤੇ ਉਸ ਵਿੱਚ ਇਕ ਚਮਚ ਸ਼ਹਿਦ ਅਤੇ ਇਕ ਚਮਚ ਹੀ ਓਲਿਵ ਆਇਲ ਜਾਂ ਫਿਰ ਨਾਰੀਅਲ ਦਾ ਤੇਲ ਮਿਲਾ ਲਵੋ। ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ‘ਤੇ 20 ਤੋਂ 30 ਮਿੰਟ ਲਗਾ ਕੇ ਰੱਖੋ, ਫਿਰ ਧੋ ਲਵੋ। ਹਫ਼ਤੇ ਵਿੱਚ 2 ਵਾਰ ਇਸਤੇਮਾਲ ਕਰਨ ਨਾਲ ਹੀ ਰੂਸੀ ਘਟਣ ਵਿੱਚ ਅਸਰ ਦਿਖਣ ਲੱਗੇਗਾ।
ਰੂਸੀ ਦੂਰ ਕਰਨ ਵਿੱਚ ਕਿਉਂ ਅਸਰਦਾਰ ਹੈ ਲੌਂਗ
ਲੌਂਗ ਵਿੱਚ ਐਂਟੀ-ਫੰਗਲ ਗੁਣ ਹੁੰਦੇ ਹਨ, ਜਿਸ ਕਾਰਨ ਇਹ ਰੂਸੀ ਨੂੰ ਘਟਾਉਣ ਵਿੱਚ ਫਾਇਦੇਮੰਦ ਸਾਬਤ ਹੁੰਦੀ ਹੈ। ਲੌਂਗ ਵਿੱਚ ਪਾਇਆ ਜਾਣ ਵਾਲਾ ਯੂਜੀਨੋਲ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਕੈਲਪ ਦੀ ਜਲਣ ਨੂੰ ਘਟਾਉਂਦਾ ਹੈ, ਖੁਜਲੀ ਨੂੰ ਦੂਰ ਕਰਦਾ ਹੈ ਅਤੇ ਫਲੇਕੀਨੈਸ (ਝੜਦੀ ਰੂਸੀ) ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਸਕੈਲਪ ਨੂੰ ਸਕੂਨਦਾਇਕ ਅਸਰ ਵੀ ਮਿਲਦਾ ਹੈ। ਲੌਂਗ ਵਿੱਚ ਐਂਟੀਮਾਈਕ੍ਰੋਬਿਯਲ ਗੁਣਾਂ ਦੇ ਨਾਲ-ਨਾਲ ਖੂਨ ਦੇ ਭਾਅ ਨੂੰ ਬਿਹਤਰ ਕਰਨ ਵਾਲੇ ਤੱਤ ਵੀ ਹੁੰਦੇ ਹਨ, ਜੋ ਵਾਲਾਂ ਦੀਆਂ ਜੜ੍ਹਾਂ (ਹੇਅਰ ਫੋਲਿਕਲਸ) ਲਈ ਬਹੁਤ ਲਾਭਦਾਇਕ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ