Cold and Cough to Children: ਮੌਸਮ ਬਦਲਦਾ ਜਿੰਨਾ ਸੋਹਣਾ ਲੱਗਦਾ ਹੈ, ਉੰਨਾ ਹੀ ਚੁਣੌਤੀਆਂ ਭਰਿਆ ਵੀ ਹੁੰਦਾ ਹੈ, ਖਾਸ ਕਰਕੇ ਜਦੋਂ ਇਹ ਛੋਟੇ ਬੱਚਿਆਂ ਜ਼ਿਆਦਾ ਔਖਾ ਹੁੰਦਾ ਹੈ। ਜਿਵੇਂ-ਜਿਵੇਂ ਤਾਪਮਾਨ ਵਿੱਚ ਵਧਦਾ ਹੈ, ਉਵੇਂ ਹੀ ਘਰ ਵਿੱਚ ਛਿੱਕਾਂ ਅਤੇ ਖੰਘ ਦੀਆਂ ਆਵਾਜ਼ਾਂ ਸੁਣਨ ਲੱਗ ਜਾਂਦੀਆਂ ਹਨ। ਜਿਹੜੇ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੈ, ਉੰਨਾ ਨੂੰ ਛੇਤੀ ਜੁਕਾਮ-ਬੁਖਾਰ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਸਲਾਮਤ ਰੱਖ ਸਕਦੇ ਹੋ ਅਤੇ ਇਨ੍ਹਾਂ ਬਿਮਾਰੀਆਂ ਨੂੰ ਬਚਾ ਸਕਦੇ ਹੋ।
ਹਲਦੀ ਵਾਲਾ ਦੁੱਧ
ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਦੁੱਧ ਵਿੱਚ ਇੱਕ ਚੁਟਕੀ ਹਲਦੀ ਮਿਲਾ ਕੇ ਪੀਣ ਨਾਲ ਬੱਚੇ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਹਲਦੀ ਵਿੱਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦੇ ਹਨ।
ਅਜਵਾਇਨ ਅਤੇ ਲਸਣ ਦੀ ਪੋਟਲੀ ਨਾਲ ਸੇਕ ਕਰੋ
ਛੋਟੇ ਬੱਚਿਆਂ ਨੂੰ ਜ਼ੁਕਾਮ ਤੋਂ ਰਾਹਤ ਦਿਵਾਉਣ ਲਈ, ਅਜਵਾਇਨ ਅਤੇ ਲਸਣ ਦੀ ਇੱਕ ਪੋਟਲੀ ਬਣਾ ਕੇ, ਇਸਨੂੰ ਥੋੜ੍ਹਾ ਜਿਹਾ ਗਰਮ ਕਰੋ ਅਤੇ ਛਾਤੀ, ਪਿੱਠ ਅਤੇ ਤਲ਼ੀਆਂ ‘ਤੇ ਹੌਲੀ-ਹੌਲੀ ਸੇਕ ਕਰੋ। ਇਸ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ ਅਤੇ ਬੱਚੇ ਨੂੰ ਰਾਹਤ ਮਿਲਦੀ ਹੈ।
ਤੁਲਸੀ-ਅਦਰਕ ਦਾ ਕਾੜ੍ਹਾ
ਤੁਲਸੀ ਦੇ ਕੁਝ ਪੱਤੇ, ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਅਤੇ ਕਾਲੀ ਮਿਰਚ ਨੂੰ ਪਾਣੀ ਵਿੱਚ ਉਬਾਲੋ ਅਤੇ ਇਸਨੂੰ ਛਾਣ ਲਓ। ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾਓ ਅਤੇ ਬੱਚਿਆਂ ਨੂੰ 1 ਚਮਚ ਦਿਓ। ਇਹ ਕਾੜ੍ਹਾ ਖੰਘ ਅਤੇ ਜ਼ੁਕਾਮ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੈ।
ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ
ਲਸਣ ਦੀਆਂ ਕੁਝ ਤੁਰੀਆਂ ਅਤੇ ਥੋੜ੍ਹੀ ਜਿਹੀ ਅਜਵਾਇਣ ਮਿਲਾ ਕੇ ਸਰ੍ਹੋਂ ਦੇ ਤੇਲ ਨੂੰ ਗਰਮ ਕਰੋ। ਜਦੋਂ ਇਹ ਠੰਡਾ ਹੋ ਜਾਵੇ, ਤਾਂ ਇਸ ਨਾਲ ਬੱਚੇ ਦੀ ਛਾਤੀ, ਪਿੱਠ ਅਤੇ ਤਲੀਆਂ ਦੀ ਮਾਲਿਸ਼ ਕਰੋ। ਇਸ ਨਾਲ ਸਰੀਰ ਵਿੱਚ ਗਰਮੀ ਆਉਂਦੀ ਹੈ ਅਤੇ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ।
ਭਾਫ਼ ਲੈਣਾ
ਜੇਕਰ ਬੱਚਾ ਥੋੜ੍ਹਾ ਵੱਡਾ ਹੈ ਅਤੇ ਸਹਿਣ ਕਰ ਸਕਦਾ ਹੈ, ਤਾਂ ਉਸਨੂੰ ਹਲਕੀ ਭਾਫ਼ ਦੇਣ ਨਾਲ ਬੰਦ ਨੱਕ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲ ਸਕਦੀ ਹੈ। ਪਾਣੀ ਵਿੱਚ ਥੋੜ੍ਹੀ ਜਿਹੀ ਵਿਕਸ ਜਾਂ ਯੂਕਲਿਪਟਸ ਤੇਲ ਮਿਲਾ ਕੇ ਭਾਫ਼ ਲੈਣਾ ਲਾਭਦਾਇਕ ਹੈ।
ਬਦਲਦੇ ਮੌਸਮ ਵਿੱਚ ਬੱਚਿਆਂ ਨੂੰ ਜ਼ੁਕਾਮ ਅਤੇ ਖੰਘ ਤੋਂ ਪੂਰੀ ਤਰ੍ਹਾਂ ਬਚਾਉਣਾ ਸੰਭਵ ਨਹੀਂ ਹੋ ਸਕਦਾ, ਪਰ ਇਨ੍ਹਾਂ ਘਰੇਲੂ ਉਪਚਾਰਾਂ ਨਾਲ ਉਨ੍ਹਾਂ ਦੀ ਤਕਲੀਫ਼ ਨੂੰ ਜ਼ਰੂਰ ਘਟਾਇਆ ਜਾ ਸਕਦਾ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ