Kangana Ranaut trolled: ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ (Kangana Ranaut) ਨੂੰ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਯੂਜ਼ਰਾਂ ਵਲੋਂ ਟ੍ਰੋਲ ਕੀਤਾ ਜਾ ਰਿਹਾ ਹੈ। ਕੰਗਨਾ ਨੇ 4 ਦਿਨ ਪਹਿਲਾਂ ਰਾਜਸਥਾਨ ਦੇ ਜੈਪੁਰ ‘ਚ ਮੋਰਾਂ ਦੇ ਨਾਲ ਨੱਚਦਿਆਂ ਇੱਕ 35 ਸਕਿੰਟ ਦੀ ਇੰਸਟਾਗ੍ਰਾਮ ਰੀਲ ਸ਼ੇਅਰ ਕੀਤੀ ਸੀ। ਇਸ ਰੀਲ ਦੇ ਬੈਕਗ੍ਰਾਊਂਡ ‘ਚ ਇੱਕ ਪਾਕਿਸਤਾਨੀ ਗੀਤ ਲਗਾਇਆ ਗਿਆ ਸੀ। ਵੀਡੀਓ ਵਿੱਚ ਕੰਗਨਾ ਮੋਰ ਦੇ ਨਾਲ ਨੱਚਦੀ ਅਤੇ ਦਰੱਖਤ ਤੋਂ ਅੰਬ ਤੋੜਦੀ ਹੋਈ ਵੀ ਨਜ਼ਰ ਆਈ। ਇਸ ਰੀਲ ਨੂੰ ਬਹੁਤ ਸਾਰੇ ਯੂਜ਼ਰ ਨੇ ਪਸੰਦ ਕੀਤਾ। ਪਰ ਜਦੋਂ ਇਹ ਰੀਲ ਵਾਇਰਲ ਹੋਣੀ ਸ਼ੁਰੂ ਹੋਈ, ਤਾਂ ਪਾਕਿਸਤਾਨੀ ਯੂਜ਼ਰਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਪੁੱਛਿਆ ਕਿ ਜਦੋਂ ਕੰਗਨਾ ਨੂੰ ਪਾਕਿਸਤਾਨ ਨਾਲ ਇੰਨੀ ਨਫ਼ਰਤ ਹੈ ਤਾਂ ਫਿਰ ਪਾਕਿਸਤਾਨੀ ਗੀਤ ਕਿਉਂ ਵਰਤਿਆ। ਹਾਲਾਂਕਿ ਇਸ ਮਾਮਲੇ ‘ਤੇ ਕੰਗਨਾ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ।
ਇੰਸਟਾਗ੍ਰਾਮ ‘ਤੇ ਕੰਗਨਾ ਦੀ ਇਸ ਰੀਲ ਨੂੰ ਇੱਕ ਮਿਲੀਅਨ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਸਦੇ ਨਾਲ ਇਸ ਰੀਲ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕਮੈਂਟ ਕੀਤਾ ਅਤੇ ਸ਼ੇਅਰ ਕੀਤਾ ਹੈ।
ਕੰਗਨਾ ਰਨੌਤ 10 ਮਈ ਨੂੰ ਇੱਕ ਕਾਰਜਕ੍ਰਮ ਵਿੱਚ ਸ਼ਾਮਿਲ ਹੋਣ ਲਈ ਜੈਪੁਰ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਜੈਪੁਰ ਦੇ ਰਾਮਬਾਗ ਪੈਲੇਸ ਵਿੱਚ ਇਹ ਰੀਲ ਬਣਾਈ ਅਤੇ ਸ਼ੇਅਰ ਕੀਤੀ। ਇਸ ਵਿੱਚ ਉਨ੍ਹਾਂ ਨੇ ਪਾਕਿਸਤਾਨੀ ਗੀਤ ‘ਦਮ ਨਾਲ ਦਮ ਭਰਾਂਗੀ ਰਾਂਝਿਆ ਵੇ, ਜੀਵੇਂ ਕਵੇਂਗਾ ਕਰਾਂਗੀ ਰਾਂਝਿਆ ਵੇ’ ਨੂੰ ਬੈਕਗ੍ਰਾਊਂਡ ਮਿਊਜ਼ਿਕ ਵਜੋਂ ਵਰਤਿਆ ਹੈ। ਇਹ ਗੀਤ ਪਾਕਿਸਤਾਨੀ ਸਿੰਗਰ ਭਰਾਵਾਂ ਵੱਲੋਂ ਗਾਇਆ ਗਿਆ ਹੈ।
ਇਹ ਗੀਤ ਪਾਕਿਸਤਾਨ ਦੀ ਮਸ਼ਹੂਰ ਸੰਗੀਤਕਾਰ ਜੋੜੀ ਜੈਨ-ਜੋਹੇਬ ਨੇ ਗਾਇਆ ਹੈ। ਦੱਸ ਦਈਏ ਕਿ ਜੈਨ ਅਲੀ ਅਤੇ ਜੋਹੇਬ ਅਲੀ ਦੋ ਭਰਾ ਹਨ, ਜੋ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਉਸਤਾਦ ਨੁਸਰਤ ਫਤਹ ਅਲੀ ਖਾਨ ਦੇ ਸਮਕਾਲੀ ਹਾਜੀ ਰਹਮਤ ਅਲੀ ਦੇ ਪੋਤੇ ਹਨ।
ਕੰਗਨਾ ਨੂੰ ਪਾਕਿਸਤਾਨੀ ਯੂਜ਼ਰਾਂ ਨੇ ਕੀ ਲਿਖਿਆ…
ਅਨਮ ਜਹਾਂਗੀਰ ਨਾਮਕ ਇੱਕ ਯੂਜ਼ਰ ਨੇ ਲਿਖਿਆ – “ਜੇਕਰ ਇਸਨੂੰ ਪਾਕਿਸਤਾਨ ਨਾਲ ਇੰਨੀ ਨਫ਼ਰਤ ਹੈ ਤਾਂ ਬੈਕਗ੍ਰਾਊਂਡ ਵਿੱਚ ਪਾਕਿਸਤਾਨੀ ਗੀਤ ਕਿਉਂ ਚਲਾਇਆ?”। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਸ਼ਿਜਾ ਖਾਨ ਨੇ ਲਿਖਿਆ – “ਤੂੰ ਪਾਕਿਸਤਾਨ ਖ਼ਿਲਾਫ ਨਫ਼ਰਤ ਫੈਲਾ ਰਹੀ ਸੀ, ਹੁਣ ਪਾਕਿਸਤਾਨੀ ਗੀਤ ਲਾਕੇ ਰੀਲ ਪਾ ਰਹੀ ਹੈਂ? ਇੰਨੀ ਹਿਪੋਕ੍ਰੈਸੀ ਕਿਉਂ ਕੰਗਨਾ? ਮਾਫ਼ ਕਰੀਂ ਭੈਣ, ਪਰ ਲੱਗਦਾ ਏ ਤੈਨੂੰ ਪਾਕਿਸਤਾਨ ਦੀ ਆਦਤ ਪੈ ਗਈ ਏ।” ਇਸ ਤੋਂ ਇਲਾਵਾ ਕਈ ਹੋਰ ਯੂਜ਼ਰਾਂ ਨੇ ਵੀ ਕੰਗਨਾ ਨੂੰ ਪਾਕਿਸਤਾਨ ਪ੍ਰਤੀ “ਆਬਸੈੱਸਡ” ਕਿਹਾ ਹੈ। ਇਸ ਤਰ੍ਹਾਂ ਯੂਜ਼ਰ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।