34.7 C
Patiāla
Tuesday, July 8, 2025

ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ

Must read


ਸਤਵਿੰਦਰ ਬਸਰਾ

ਲੁਧਿਆਣਾ, 7 ਮਈ

ਸਥਾਨਕ ਗਿਆਸਪੁਰਾ ਇਲਾਕੇ ਵਿੱਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮਿੱਡ-ਡੇਅ ਮੀਲ ਦੇ ਅਨਾਜ ਦੇ ਵੱਡੇ ਘਪਲੇ ਬਾਰੇ ਸਕੂਲ ਦੇ ਮੌਜੂਦਾ ਮੁਖੀ ਨੇ ਪੰਜਾਬ ਦੇ ਕਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਈ ਕੁਇੰਟਲ ਅਨਾਜ ਗਾਇਬ ਹੋਣ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਡੀਈਓ ਪ੍ਰਾਇਮਰੀ ਅਨੁਸਾਰ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ।

ਸਕੂਲ ਦੇ ਮੁਖੀ ਦਾ ਵਾਧੂ ਚਾਰਜ ਸੰਭਾਲ ਰਹੇ ਸੁਖਧੀਰ ਸੇਖੋਂ ਨੇ ਮਿੱਡ-ਡੇਅ ਮੀਲ ਪੰਜਾਬ ਦੇ ਜੀਐੱਮ, ਐਜੂਕੇਸ਼ਨ ਸੈਕਟਰੀ ਪੰਜਾਬ, ਡੀਜੀਐੱਸਈ ਚੰਡੀਗੜ੍ਹ ਅਤੇ ਵਿਜੀਲੈਂਸ ਨੂੰ ਲਿਖੇ ਪੱਤਰ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਸਕੂਲ ਦੀ ਸਾਬਕਾ ਮੁਖੀ ਵੱਲੋਂ 23 ਅਕਤੂਬਰ 2024 ਨੂੰ 85 ਕੁਇੰਟਲ ਕਣਕ ਅਤੇ 97 ਕੁਇੰਟਲ ਚੌਲ ਖਰੀਦੇ ਗਏ ਸਨ ਪਰ ਇਹ ਅਨਾਜ ਕਥਿਤ ਤੌਰ ’ਤੇ ਸਕੂਲ ਵਿੱਚ ਨਹੀਂ ਪਹੁੰਚਿਆ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਬਲਾਕ ਦੇ ਅਧਿਕਾਰੀ ਅਤੇ ਡੀਈਓ ਰਵਿੰਦਰ ਕੌਰ ਨੂੰ ਵੀ ਸੂਚਿਤ ਕੀਤਾ ਹੋਇਆ ਹੈ। ਸ੍ਰੀ ਸੇਖੋਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਾਬਕਾ ਸਕੂਲ ਮੁਖੀ ਨੇ ਸਕੂਲ ਵਿੱਚ ਬੱਚਿਆਂ ਦੇ ਫਰਜ਼ੀ ਦਾਖਲੇ ਕਰ ਕੇ ਵਿਦਿਆਰਥੀਆਂ ਦੀ ਗਿਣਤੀ 5700 ਦਿਖਾਈ ਸੀ ਜਦਕਿ ਅਸਲ ਵਿੱਚ ਇਹ ਗਿਣਤੀ 1700 ਹੈ ਜੋ ਹੁਣ ਨਵੇਂ ਦਾਖਲ ਹੋਏ ਬੱਚਿਆਂ ਤੋਂ ਬਾਅਦ 2500 ਦੇ ਕਰੀਬ ਬਣਦੀ ਹੈ। ਇਸ ਦਾ ਖੁਲਾਸਾ ਸਕੂਲ ਦੇ ਹਾਜ਼ਰੀ ਰਜਿਸਟਰ ਅਤੇ ਦਾਖਲਾ ਖਾਰਜ ਰਜਿਸਟਰ ਨੂੰ ਘੋਖਣ ਤੋਂ ਬਾਅਦ ਹੋਇਆ ਹੈ। ਸ੍ਰੀ ਸੇਖੋਂ ਨੇ ਇਸ ਕਥਿਤ ਘਪਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਗੁੰਮ ਹੋਏ ਅਨਾਜ ਦਾ ਲਾਭ ਲੋੜਵੰਦ ਬੱਚਿਆਂ ਨੂੰ ਪਹੁੰਚਾਇਆ ਜਾ ਸਕੇ।

ਘਪਲੇ ਸਬੰਧੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ: ਡੀਈਓ ਪ੍ਰਾਇਮਰੀ

ਡੀਈਓ ਪ੍ਰਾਇਮਰੀ ਰਵਿੰਦਰ ਕੌਰ ਨੇ ਮੰਨਿਆ ਕਿ ਗਿਆਸਪੁਰਾ ਸਕੂਲ ਵਿੱਚ ਮਿਡ-ਡੇਅ ਮੀਲ ਦੇ ਅਨਾਜ ਵਿੱਚ ਘਪਲਾ ਹੋਇਆ ਹੈ। ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਾ ਸੀ ਜਿਸ ਸਬੰਧੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਮਾਮਲੇ ਸਬੰਧੀ ਬੀਤੇ ਦਿਨ ਮੁੱਖ ਦਫਤਰ ਤੋਂ ਮਿੱਡ-ਡੇਅ ਮੀਲ ਦੇ ਸੂਬਾ ਪੱਧਰੀ ਅਧਿਕਾਰੀ ਵਰਿੰਦਰ ਸਿੰਘ ਬਰਾੜ ਨੇ ਵੀ ਸਕੂਲ ਦਾ ਦੌਰਾ ਕੀਤਾ ਸੀ।



News Source link
#ਸਕਲ #ਵਚ #ਅਨਜ #ਘਪਲ #ਸਬਧ #ਵਜਲਸ #ਤ #ਉਚ #ਅਧਕਰਆ #ਨ #ਪਤਰ

- Advertisement -

More articles

- Advertisement -

Latest article