
ਕੋਲੈਸਟ੍ਰੋਲ ਇਕ ਮੋਮ ਵਰਗਾ ਤਰਲ ਪਦਾਰਥ ਹੁੰਦਾ ਹੈ, ਜੋ ਹਰ ਇਕ ਦੇ ਸਰੀਰ ਵਿੱਚ ਮੌਜੂਦ ਹੁੰਦਾ ਹੈ। ਕੋਲੈਸਟ੍ਰੋਲ ਦੀ ਦੋ ਕਿਸਮਾਂ ਹੁੰਦੀਆਂ ਹਨ। ਇੱਕ ਕਿਸਮ ਦਾ ਹੋਣਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਦੂਜੀ ਜੇ ਵੱਧ ਜਾਵੇ ਤਾਂ ਇਹ ਗੰਭੀਰ ਬਿਮਾਰੀਆਂ ਦਾ ਕਾਰਣ ਬਣ ਸਕਦੀ ਹੈ। ਇਨ੍ਹਾਂ ਵਿੱਚ ਸਭ ਤੋਂ ਆਮ ਬਿਮਾਰੀ ਦਿਲ ਦੀ ਬਿਮਾਰੀ ਹੁੰਦੀ ਹੈ।

ਕੋਲੈਸਟ੍ਰੋਲ ਦਾ ਘੱਟ ਜਾਂ ਵੱਧ ਹੋਣਾ ਸਿਹਤ ਲਈ ਠੀਕ ਨਹੀਂ ਹੁੰਦਾ, ਪਰ ਇਸਨੂੰ ਕਾਬੂ ਵਿੱਚ ਰੱਖਣ ਲਈ ਆਪਣੀ ਜ਼ਿੰਦਗੀ ਦੀ ਰੁਟੀਨ ਨੂੰ ਠੀਕ ਰੱਖਣਾ ਲਾਜ਼ਮੀ ਹੈ। ਕੋਲੈਸਟ੍ਰੋਲ ਨੂੰ ਠੀਕ ਰੱਖਣ ਲਈ ਤੁਹਾਨੂੰ ਐਵੋਕਾਡੋ (Avocado) ਦਾ ਸੇਵਨ ਕਰਨਾ ਚਾਹੀਦਾ ਹੈ।

ਗੁੱਡ ਕੋਲੈਸਟ੍ਰੋਲ, ਜਿਸਨੂੰ HDL ਕਹਿੰਦੇ ਹਨ, ਦਾ ਕੰਮ ਖੂਨ ਵਿੱਚ ਇਕੱਠੇ ਹੋ ਰਹੇ ਵਾਧੂ ਕੋਲੈਸਟ੍ਰੋਲ ਅਤੇ ਪਲਾਕ ਨੂੰ ਜੰਮਣ ਤੋਂ ਰੋਕਣਾ ਹੁੰਦਾ ਹੈ। ਦੂਜੀ ਪਾਸੇ, ਬੈੱਡ ਕੋਲੈਸਟ੍ਰੋਲ, ਜਿਸਨੂੰ LDL ਕਿਹਾ ਜਾਂਦਾ ਹੈ, ਧਮਨੀਆਂ ਵਿੱਚ ਪਲਾਕ ਜਮਾਉਂਦਾ ਹੈ, ਜੋ ਕਿ ਸਟਰੋਕ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਬੈੱਡ ਕੋਲੈਸਟ੍ਰੋਲ ਘਟਾਉਣ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਐਵੋਕਾਡੋ (Avocado) ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਫਲ ਵਿੱਚ ਮੌਜੂਦ ਪੌਸ਼ਟਿਕ ਗੁਣ ਨਾ ਸਿਰਫ਼ ਬੈੱਡ ਕੋਲੈਸਟ੍ਰੋਲ ਨੂੰ ਘਟਾਉਂਦੇ ਹਨ, ਸਗੋਂ ਹੋਰ ਵੀ ਕਈ ਫਾਇਦੇ ਦਿੰਦੇ ਹਨ।

ਗੇਟਸਰੀ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਅਧਿਐਨ ਦੌਰਾਨ ਇਹ ਗੱਲ ਸਾਬਤ ਹੋਈ ਹੈ ਕਿ ਹਾਈ ਕੋਲੈਸਟ੍ਰੋਲ ਵਾਲੇ ਮਰੀਜ਼ ਜੇਕਰ 6 ਮਹੀਨੇ ਤੱਕ ਨਿਯਮਤ ਤੌਰ ‘ਤੇ ਐਵੋਕਾਡੋ ਖਾਣ, ਤਾਂ ਇਹ ਕੋਲੈਸਟ੍ਰੋਲ ਘਟਾਉਣ ਵਿੱਚ ਮਦਦ ਕਰਦਾ ਹੈ।

ਐਵੋਕਾਡੋ ਉੱਤੇ ਇਹ ਰਿਸਰਚ ਵੈਸਟਰਨ ਆਸਟਰੇਲੀਆ ਯੂਨੀਵਰਸਿਟੀ ਵਿੱਚ ਜੇਰੀਐਟ੍ਰਿਕ ਮੈਡੀਸਿਨ ਦੇ ਪ੍ਰੋਫੈਸਰ ਪੈਨੀ ਕਰਿਸ-ਐਥਰਟਨ ਵੱਲੋਂ ਸਾਲ 2022 ਵਿੱਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐਵੋਕਾਡੋ ਖਾਣ ਨਾਲ ਸਿਰਫ਼ ਕੋਲੈਸਟ੍ਰੋਲ ਹੀ ਨਹੀਂ, ਸਗੋਂ ਪੇਟ ਦੀ ਵਾਧੂ ਚਰਬੀ ਵੀ ਘਟਾਈ ਜਾ ਸਕਦੀ ਹੈ।

ਐਵੋਕਾਡੋ ਖਾਣ ਨਾਲ ਗੁੱਡ ਕੋਲੈਸਟ੍ਰੋਲ (HDL) ਵਧਦਾ ਹੈ ਅਤੇ ਬੈੱਡ ਕੋਲੇਸਟਰੋਲ (LDL) ਘਟਦਾ ਹੈ। ਐਵੋਕਾਡੋ, ਚਰਬੀ ਵਾਲੇ ਕੋਲੈਸਟ੍ਰੋਲ ਭਰਪੂਰ ਭੋਜਨਾਂ ਦੇ ਮੁਕਾਬਲੇ, ਇਕ ਵਧੀਆ ਅਤੇ ਸਿਹਤਮੰਦ ਵਿਕਲਪ ਹੈ।

ਐਵੋਕਾਡੋ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
Published at : 23 Mar 2025 03:24 PM (IST)
Tags :