40.2 C
Patiāla
Thursday, April 24, 2025

ਕੁਰਸ਼ੇਤਰ ਯੱਗ ਗੋਲੀਬਾਰੀ ਮਾਮਲਾ: ਨਾਬਾਲਗ ਦੇ ਜ਼ਖਮੀ ਹੋਣ ਸਬੰਧੀ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ

Must read


ਕੁਰੂਕਸ਼ੇਤਰ, 23 ਮਾਰਚ

ਪੁਲੀਸ ਨੇ ਐਤਵਾਰ ਨੂੰ ਇੱਕ ਨਾਬਾਲਗ ਲੜਕੇ ਦੀ ਸ਼ਿਕਾਇਤ ਦੇ ਆਧਾਰ ‘ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ।ਲੜਕੇ ਨੂੰ ਇਥੇ ਕਰਵਾਏ ਜਾ ਰਹੇ ਇਕ ਮਹਾਯੱਗ ਦੌਰਾਨ ਇਕ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਗੋਲੀ ਲੱਗੀ ਸੀ। ਇਹ ਯੱਗ ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿੱਚ ਤ੍ਰੀਪੁਰਾ ਸ਼ਕਤੀਪੀਠ ਮਨੀਕੁਟ ਦੇ ਸ੍ਰੀ ਸ੍ਰੀ 1008 ਸਵਾਮੀ ਹਰੀ ਓਮ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬ੍ਰਾਹਮਣਾਂ ਦਾ ਇਕ ਵੱਡਾ ਸਮੂਹ 18 ਤੋਂ 27 ਮਾਰਚ ਤੱਕ ਆਯੋਜਿਤ ਹੋਣ ਵਾਲੇ ਸਮਾਗਮ ਵਿੱਚ ਰਸਮਾਂ ਕਰਨ ਲਈ ਪਹੁੰਚਿਆ ਹੋਇਆ ਹੈ। ਪੁਲੀਸ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਝਗੜਾ ਉਦੋਂ ਹੋਇਆ ਜਦੋਂ ਕੁਝ ਬਰਾਹਮਣ, ਜੋ ਰਸਮਾਂ ਕਰਨ ਆਏ ਸਨ, ਨੇ ਪਰੋਸੇ ਜਾ ਰਹੇ ਭੋਜਨ ਦੀ ਮਾੜੀ ਗੁਣਵੱਤਾ ਦੀ ਸ਼ਿਕਾਇਤ ਕੀਤੀ। ਇੱਕ ਅਣਪਛਾਤੇ ਸੁਰੱਖਿਆ ਗਾਰਡ ਨੇ ਕਥਿਤ ਤੌਰ ‘ਤੇ ਉਨ੍ਹਾਂ ਤੇ ਗੋਲੀਬਾਰੀ ਕੀਤੀ।

ਇਸ ਦੌਰਾਨ ਲਖਨਊ ਦਾ 16 ਸਾਲਾ ਆਸ਼ੀਸ਼ ਕੁਮਾਰ ਜ਼ਖਮੀ ਹੋ ਗਿਆ। ਜਿਸ ਉਪਰੰਤ ਗੁੱਸੇ ਵਿੱਚ ਆਏ ਬਰਾਹਮਣਾਂ ਨੇ ਫਿਰ ਸਮਾਗਮ ਦੇ ਪੋਸਟਰਾਂ ਦੀ ਭੰਨਤੋੜ ਕੀਤੀ ਅਤੇ ਕਥਿਤ ਤੌਰ ‘ਤੇ ਪੱਥਰਬਾਜ਼ੀ ਕੀਤੀ ਅਤੇੇ ਕੁਰੂਕਸ਼ੇਤਰ ਪੇਹੋਵਾ ਸੜਕ ਨੂੰ ਵੀ ਜਾਮ ਕਰ ਦਿੱਤਾ ਸੀ। ਜਾਣਕਾਰੀ ਦਿੰਦਿਆਂ ਕਰਿਸ਼ਨਾ ਗੇਟ ਸਟੇਸ਼ਨ ਹਾਊਸ ਅਫਸਰ ਜਗਦੀਸ਼ ਚੰਦ ਨੇ  ਕਿਹਾ ਕਿ ਜ਼ਖਮੀ ਲੜਕੇ ਦੀ ਸ਼ਿਕਾਇਤ ਦੇ ਆਧਾਰ ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀਟੀਆਈ



News Source link

- Advertisement -

More articles

- Advertisement -

Latest article