ਚਾਇਬਾਸਾ, 22 ਮਾਰਚ
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਅੱਜ ਇੱਕ ਬਾਰੂਦੀ (ਆਈਈਡੀ) ਧਮਾਕੇ ਵਿੱਚ ਸੀਆਰਪੀਐੱਫ ਦੋ ਜਵਾਨ ਜ਼ਖਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਚੋਟਾਨਾਗਰਾ ਥਾਣੇ ਅਧੀਨ ਪੈਂਦੇ ਵਨਗ੍ਰਾਮ ਮਾਰੰਗਪੋਂਗਾ ਜੰਗਲਾਤ ਖੇਤਰ ਨੇੜੇ ਵਾਪਰੀ।
ਜ਼ਿਲ੍ਹਾ ਪੁਲੀਸ ਕਪਤਾਨ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਧਮਾਕੇ ਕਾਰਨ ਜ਼ਖਮੀ ਹੋਏ ਦੋ ਜਵਾਨਾਂ ਸੁਨੀਲ ਕੁਮਾਰ ਮੰਡਲ ਅਤੇ ਪਾਰਥ ਪ੍ਰੀਤਮ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਰਾਂਚੀ ਲਿਜਾਇਆ ਗਿਆ ਹੈ। -ਪੀਟੀਆਈ
News Source link
#Jharkhand #ਬਰਦ #ਸਰਗ #ਧਮਕ #ਚ #ਸਆਰਪਐਫ #ਦ #ਦ #ਜਵਨ #ਜ਼ਖ਼ਮ