ਜਲੰਧਰ:
ਰੇਨਬੋ ਪਬਲਿਕ ਸਕੂਲ ਸੱਤੋਵਾਲੀ ਆਦਮਪੁਰ ਤੇ ਕਿਡਜ਼ੀ ਸਕੂਲ ਵਿੱਚ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਤੇ ਸੁਨੀਤਾ ਸ਼ਰਮਾ ਦੀ ਪ੍ਰਧਾਨਗੀ ਵਿੱਚ ਹਵਨ ਯੱਗ ਕਰਵਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥੀਆਂ ਵਲੋਂ ਹਵਨ ਯੱਗ ਵਿੱਚ ਸਮੱਗਰੀ ਪਾਈ ਗਈ ਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਹਵਨ ਯੱਗ ਦੇ ਬਾਅਦ ਸਕੂਲ ਦੇ ਚੇਅਰਮੈਨ ਅਨਿਲ ਕੁਮਾਰ ਸ਼ਰਮਾ ਤੇ ਸੁਨੀਤਾ ਸ਼ਰਮਾ ਦੁਆਰਾ ਕੰਜਕ ਪੂਜਨ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਪ੍ਰਿੰਸੀਪਲ ਨੇ ਸਕੂਲ ਦੀ ਤਰੱਕੀ ਦੀ ਕਾਮਨਾ ਕੀਤੀ। -ਪੱਤਰ ਪ੍ਰੇਰਕ