40.2 C
Patiāla
Thursday, April 24, 2025

ਛੱਤੀਸਗੜ੍ਹ: ਗਰੀਆਬੰਦ ਵਿੱਚ ਨਕਸਲੀਆਂ ਦੇ ਡੰਪ ਤੋਂ 8 ਲੱਖ ਰੁਪਏ, ਵਿਸਫੋਟਕ ਬਰਾਮਦ

Must read


ਗਰੀਆਬੰਦ, 22 ਮਾਰਚ

ਸੁਰੱਖਿਆ ਬਲਾਂ ਨੇ ਗਰੀਆਬੰਦ ਵਿੱਚ 8 ਲੱਖ ਰੁਪਏ ਨਕਦੀ, ਵਿਸਫੋਟਕ ਸਮੱਗਰੀ ਅਤੇ ਨਕਸਲੀ ਸਾਹਿਤ ਬਰਾਮਦ ਕੀਤਾ ਹੈ। ਏਐੱਨਆਈ ਨਾਲ ਗੱਲ ਕਰਦੇ ਹੋਏ ਐੱਸਪੀ ਨਿਖਿਲ ਰਾਖੇਚਾ ਨੇ ਦੱਸਿਆ, ‘‘ਗਰੀਆਬੰਦ ਪੁਲੀਸ ਨੇ ਨਕਸਲੀਆਂ ਦੇ ਸਪਲਾਈ ਸਿਸਟਮ ਅਤੇ ਸਹਾਇਤਾ ਪ੍ਰਣਾਲੀ ਨੂੰ ਤੋੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਕ ਸਾਂਝੇ ਆਪ੍ਰੇਸ਼ਨ ਵਿੱਚ ਗਰੀਆਬੰਦ ਪੁਲੀਸ, ਐੱਸਟੀਐੱਫ, ਕੋਬਰਾ ਅਤੇ ਸੀਆਰਪੀਐੱਫ ਦੀਆਂ ਟੀਮਾਂ ਸ਼ਾਮਲ ਸਨ ਅਤੇ ਉਨ੍ਹਾਂ ਨੇ ਨਕਸਲੀ ਡੰਪ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।’’

ਉਨ੍ਹਾਂ ਦੱਸਿਆ ਕਿ ਡੰਪ ਤੋਂ 8 ਲੱਖ ਰੁਪਏ ਨਕਦ, ਕਈ ਵਿਸਫੋਟਕ ਸਮੱਗਰੀ ਅਤੇ ਨਕਸਲੀ ਸਾਹਿਤ ਬਰਾਮਦ ਕੀਤਾ ਗਿਆ ਹੈ। ਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ 8 ਲੱਖ ਰੁਪਏ ਦੇ ਸਰੋਤ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਛੱਤੀਸਗੜ੍ਹ ਦੇ ਬੀਜਾਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਸੁਰੱਖਿਆ ਬਲਾਂ ਵੱਲੋਂ 30 ਨਕਸਲੀਆਂ ਨੂੰ ਢੇਰ ਕਰਨ ਤੋਂ ਬਾਅਦ ਆਇਆ ਹੈ। –ਏਐੱਨਆਈ



News Source link

- Advertisement -

More articles

- Advertisement -

Latest article