ਕੋਲਕਾਤਾ, 22 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ 29 ਅਤੇ 30 ਮਾਰਚ ਨੂੰ ਪੱਛਮੀ ਬੰਗਾਲ ਦਾ ਪ੍ਰਸਤਾਵਿਤ ਦੌਰਾ ਅਗਾਮੀ ਈਦ ਦੇ ਜਸ਼ਨਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਭਾਜਪਾ ਦੇ ਸੂਬਾ ਭਾਜਪਾ ਸੁਕਾਂਤ ਮਜੂਮਦਾਰ ਨੇ ਅੱਜ ਇਹ ਜਾਣਕਾਰੀ ਦਿੱਤੀ।
Sukanta Majumdar ਜੋ ਕਿ ਕੇਂਦਰੀ ਮੰਤਰੀ ਵੀ ਹਨ, ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸ਼ਾਹ ਦੇ 29 ਮਾਰਚ ਨੂੰ ਕੋਲਕਾਤਾ ਪਹੁੰਚਣ ਅਤੇ ਅਗਲੇ ਦਿਨ ਪਾਰਟੀ ਦੇ ਸੰਗਠਨਾਤਮਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ, ‘‘31 ਮਾਰਚ ਨੂੰ ਈਦ ਦੇ ਜਸ਼ਨਾਂ ਕਾਰਨ ਦੌਰੇ ਦੇ ਪ੍ਰੋਗਰਾਮ ਨੂੰ ਮੁੜ ਤੈਅ ਕੀਤਾ ਗਿਆ ਹੈ। ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਮਗਰੋਂ ਫਿਰ ਜਾਣਕਾਰੀ ਦਿੱਤੀ ਜਾਵੇਗੀ।’’
ਦੱਸਣਯੋਗ ਹੈ ਕਿ ਇਸ ਸਾਲ Union Home Minister Amit Shah ਦਾ ਪੱਛਮੀ ਬੰਗਾਲ ਦੌਰਾ ਦੂਜੀ ਵਾਰ ਮੁਲਤਵੀ ਕੀਤਾ ਗਿਆ ਹੈ। ਪਹਿਲਾਂ ਜਨਵਰੀ ਵਿੱਚ ਉਨ੍ਹਾਂ ਦੀ ਦੌਰਾ ਵੀ ਮੁਲਤਵੀ ਕੀਤਾ ਗਿਆ ਸੀ। -ਪੀਟੀਆਈ