30.7 C
Patiāla
Saturday, October 18, 2025

Sukhpal Khaira ਈਡੀ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਚੰਡੀਗੜ੍ਹ ਵਿਚਲਾ ਘਰ ਕੁਰਕ

Must read


ਦੀਪਕਮਲ ਕੌਰ

ਜਲੰਧਰ, 11 ਮਾਰਚ

Khaira’s Sector 5 house attached in PMLA case ਈਡੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਵਿਚਲੀਆਂ ਵਿਵਸਥਾਵਾਂ ਤਹਿਤ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਦੇ ਸੈਕਟਰ 5 ਵਿਚਲੇ ਘਰ ਨੂੰ ਕੁਰਕ ਕਰ ਦਿੱਤਾ ਹੈ। ਉਧਰ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਕੁਰਕੀ ਸਬੰਧੀ ਕੋਈ ਨੋਟਿਸ ਨਹੀਂ ਮਿਲਿਆ ਤੇ ਈਡੀ ਦੀ ਇਹ ਕਾਰਵਾਈ ਮਹਿਜ਼ ਕਿਰਦਾਰਕੁਸ਼ੀ ਦੀ ਕੋਸ਼ਿਸ਼ ਹੈ।

ਚੇਤੇ ਰਹੇ ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਖਹਿਰਾ ਨੇ ਮੁਲਜ਼ਮ ਗੁਰਦੇਵ ਸਿੰਘ ਤੇ ਉਸ ਦੇ ਵਿਦੇਸ਼ ਵਿਚ ਬੈਠੇ ਸਾਥੀਆਂ ਵੱਲੋਂ ਚਲਾਏ ਜਾਂਦੇ ਕੌਮਾਂਤਰੀ ਡਰੱਗ ਸਿੰਡੀਕੇਟ ਜ਼ਰੀਏ 3.82 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਈਡੀ ਵੱਲੋਂ ਜਾਰੀ ਰਿਲੀਜ਼ ਮੁਤਾਬਕ ਮੁਲਜ਼ਮ ਗੁਰਦੇਵ ਸਿੰਘ ਨੇ ਨਸ਼ਿਆਂ ਦੀ ਤਸਕਰੀ ਲਈ ਸੁਰੱਖਿਆ/ਰਾਹ ਦੇੇਣ ਬਦਲੇ ਖਹਿਰਾ ਨੂੰ 3.82 ਕਰੋੜ ਰੁਪਏ ਨਗ਼ਦ ਦਿੱਤੇ ਤੇ ਖਹਿਰਾ ਦੀ ਚੋਣ ਮੁਹਿੰਮ ਲਈ ਫੰਡ ਵੀ ਮੁਹੱਈਆ ਕਰਵਾਏ।

ਗੁਰਦੇਵ ਸਿੰਘ, ਜੋ ਮਾਰਕੀਟ ਕਮੇਟੀ ਢਿੱਲਵਾਂ ਦਾ ਚੇਅਰਮੈਨ ਵੀ ਰਿਹਾ, ਖਹਿਰਾ ਦੇ ਨੇੜਲਿਆਂ ਵਿਚੋਂ ਇਕ ਸੀ। 1 ਅਪਰੈਲ 2014 ਤੋਂ 31 ਮਾਰਚ 2020 ਦੇ ਅਰਸੇ ਦੌਰਾਨ ਖਹਿਰਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 6.61 ਕਰੋੜ ਰੁਪਏ ਦਾ ਖਰਚਾ ਕੀਤਾ। ਈਡੀ ਨੇ ਕਿਹਾ, ‘‘ਇਸ ਵਿਚੋਂ 3.82 ਕਰੋੜ ਰੁਪਏ, ਅਜਿਹਾ ਖਰਚਾ ਸੀ ਜੋ ਖਹਿਰਾ ਦੇ ਆਮਦਨ ਦੇ ਸਰੋਤਾਂ ਤੋਂ ਵੱਧ ਸੀ। 9 ਤੇ 10 ਮਾਰਚ 2021 ਨੂੰ ਮਾਰੇ ਛਾਪਿਆਂ ਦੌਰਾਨ ਮਿਲੀਆਂ ਕੁਝ ਹੱਥਲਿਖਤਾਂ ਤੋਂ ਵੀ ਇਹ ਗੱਲ ਸਾਬਤ ਹੋ ਗਈ।’’

ਖਹਿਰਾ ਨੂੰ 11 ਨਵੰਬਰ 2021 ਨੂੰ ਪੀਐੱਮਐੱਲਏ ਦੀ ਧਾਰਾ 19 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 6 ਜਨਵਰੀ 2022 ਨੂੰ ਪੀਐੱਮਐੱਲਏ ਕੋਰਟ ਵਿਚ ਗੁਰਦੇਵ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ। ਕੋਰਟ ਨੇ 17 ਅਕਤੂਬਰ 2023 ਨੂੰ ਖਹਿਰਾ ਖਿਲਾਫ਼ ਦੋਸ਼ ਆਇਦ ਕੀਤੇ। ਖਹਿਰਾ ਦਾ ਨਾਮ ਫਾਜ਼ਿਲਕਾ ਵਿਚ 2015 ’ਚ ਦਰਜ ਕੇਸ ਨਾਲ ਜੋੜਿਆ ਗਿਆ। ਇਸ ਕੇਸ ਵਿਚ 1.8 ਕਿਲੋ ਹੈਰੋਇਨ, .315 ਬੋਰ ਦਾ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿਮ, .32 ਬੋਰਡ ਦਾ ਰਿਵਾਲਵਰ ਤੇ 24 ਜ਼ਿੰਦਾ ਕਾਰਤੂਸ ਤੇ ਇਕ ਖਾਲੀ ਕਾਰਤੂਸ, 24 ਸੋਨੇ ਦੇ ਬਿਸਕੁਟ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ।

ਇਸ ਵਿੱਚੋਂ ਗੁਰਦੇਵ ਸਿੰਘ ਤੋਂ 350 ਗ੍ਰਾਮ ਹੈਰੋਇਨ, ਇੱਕ ਪਾਕਿਸਤਾਨੀ ਸਿਮ, ਇੱਕ .32 ਬੋਰ ਵੈਬਲੀ ਸਕਾਟ ਇੰਗਲੈਂਡ ਵਿੱਚ ਬਣਿਆ ਰਿਵਾਲਵਰ, 24 ਜ਼ਿੰਦਾ ਕਾਰਤੂਸ, ਇੱਕ ਖਾਲੀ ਕਾਰਤੂਸ ਅਤੇ 333 ਗ੍ਰਾਮ ਵਜ਼ਨ ਵਾਲੇ 24 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ। ਫਾਜ਼ਿਲਕਾ ਦੀ ਅਦਾਲਤ ਨੇ 31 ਅਕਤੂਬਰ, 2017 ਦੇ ਆਪਣੇ ਹੁਕਮ ਵਿੱਚ ਗੁਰਦੇਵ ਸਿੰਘ ਅਤੇ ਅੱਠ ਹੋਰਾਂ ਨੂੰ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ।

ਉਧਰ ਖਹਿਰਾ ਨੇ ਕਿਹਾ, ‘‘ਮੈਨੂੰ ਈਡੀ ਜਾਂ ਕਿਸੇ ਹੋਰ ਸਰਕਾਰੀ ਸਰੋਤ ਤੋਂ ਮੇਰੇ ਚੰਡੀਗੜ੍ਹ ਵਾਲੇ ਘਰ ਦੀ ਕੁਰਕੀ ਬਾਰੇ ਕੋਈ ਨੋਟਿਸ ਨਹੀਂ ਮਿਲਿਆ ਹੈ। ਮੈਨੂੰ ਮੀਡੀਆ ਨੂੰ ਜਾਰੀ ਕੀਤੀ ਜਾ ਰਹੀ ਖ਼ਬਰ ਤੋਂ ਪਹਿਲਾਂ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਇਹ ਕਿਰਦਾਰਕੁਸ਼ੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਹ ਤੱਥ ਕਿਸੇ ਤੋਂ ਲੁਕਿਆ ਨਹੀਂ ਕਿ ਭਾਜਪਾ ਪੂਰੇ ਭਾਰਤ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੂੰ ਫਸਾਉਣ ਲਈ ਈਡੀ ਦੀ ਦੁਰਵਰਤੋਂ ਕਰ ਰਹੀ ਹੈ।’’



News Source link

- Advertisement -

More articles

- Advertisement -

Latest article