ਦੀਪਾਂਕਰ ਸ਼ਾਰਦਾ
ਚੰਡੀਗੜ੍ਹ, 19 ਫਰਵਰੀ
ਅੱਜ ਸ਼ੁਰੂ ਹੋ ਰਹੀ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਮੈਚ ਲਈ ਮੇਜ਼ਬਾਨ ਪਾਕਿਸਤਾਨ ਨੇ ਟਾਸ ਜਿੱਤ ਕੇ ਵਿਰੋਧੀ ਟੀਮ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।
ਨਿਊਜ਼ੀਲੈਂਡ 2023 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 11 ਵਾਰ ਵਨਡੇ ਮੈਚਾਂ ਵਿੱਚ ਪਾਕਿਸਤਾਨ ਦਾ ਸਾਹਮਣਾ ਕਰ ਚੁੱਕਾ ਹੈ ਅਤੇ ਨਤੀਜੇ ਕੁੱਲ ਮਿਲਾ ਕੇ ਬਰੋ-ਬਰਾਬਰੀ ਵਾਲੇ ਰਹੇ ਹਨ।
ਦੋਵੇਂ ਟੀਮਾਂ 2000, 2006 ਅਤੇ 2009 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਤਿੰਨ ਵਾਰ ਆਹਮੋ-ਸਾਹਮਣੇ ਹੋਈਆਂ ਹਨ ਅਤੇ ਨਿਊਜ਼ੀਲੈਂਡ ਨੇ ਤਿੰਨੋਂ ਵਾਰ ਜਿੱਤ ਪ੍ਰਾਪਤ ਕੀਤੀ ਹੈ।