20.2 C
Patiāla
Saturday, March 22, 2025

Tesla:ਟੈਸਲਾ ਵੱਲੋਂ ਈਵੀ ਮਾਰਕੀਟ ਵਿੱਚ ਦਾਖਲ ਹੋਣ ਦਾ ਸੰਕੇਤ, ਭਾਰਤ ਵਿੱਚ ਭਰਤੀ ਸ਼ੁਰੂ ਕੀਤੀ

Must read


ਨਵੀਂ ਦਿੱਲੀ, 18 ਫਰਵਰੀ

ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਭਾਰਤ ਵਿੱਚ ਵਪਾਰਕ ਸੰਚਾਲਨ ਵਿਸ਼ਲੇਸ਼ਕ ਅਤੇ ਗਾਹਕ ਸਹਾਇਤਾ ਮਾਹਿਰ ਸਮੇਤ ਵੱਖ-ਵੱਖ ਭੂਮਿਕਾਵਾਂ ਲਈ ਭਰਤੀਆਂ ਸ਼ੁਰੂ ਕੀਤੀਆਂ ਹਨ। ਕੰਪਨੀ ਦੀ ਵੈੱਬਸਾਈਟ ’ਤੇ ਪੋਸਟਾਂ ਦੇ ਅਨੁਸਾਰ ਅਸਾਮੀਆਂ ਮੁੰਬਈ ਉਪਨਗਰ ਖੇਤਰ ਲਈ ਹਨ। ਇਹਨਾਂ ਭੂਮਿਕਾਵਾਂ ਵਿੱਚ ਸੇਵਾ ਸਲਾਹਕਾਰ, ਪਾਰਟਸ ਸਲਾਹਕਾਰ ਕਈ ਅਹੁਦੇ ਸ਼ਾਮਲ ਹਨ। ਕੀ ਇਹ ਭਰਤੀਆਂ ਭਾਰਤੀ ਬਾਜ਼ਾਰ ਵਿੱਚ ਸ਼ਾਮਲ ਹੋਣ ਦੀ ਕੰਪਨੀ ਦੀਆਂ ਯੋਜਨਾਵਾਂ ਦਾ ਹਿੱਸਾ ਹਨ ਅਤੇ ਭਾਰਤ ਵਿੱਚ ਵਿਕਰੀ ਸ਼ੁਰੂ ਕਰਨ ਲਈ ਸੰਭਾਵਿਤ ਸਮਾਂ-ਸੀਮਾ ਬਾਰੇ ਇਕ ਈਮੇਲ ਕੀਤੇ ਗਏ ਸਵਾਲ ਦਾ ਜਵਾਬ ਕੰਪਨੀ ਵੱਲੋਂ ਨਹੀਂ ਮਿਲਿਆ।

ਭਾਰਤ ਵਿੱਚ ਟੈਸਲਾ ਵੱਲੋਂ ਨਿਯੁਕਤੀ ਕੰਪਨੀ ਦੇ ਸੰਸਥਾਪਕ ਅਤੇ ਅਮਰੀਕੀ ਤਕਨੀਕੀ ਅਰਬਪਤੀ ਐਲਨ ਮਸਕ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਲ ਹੀ ਵਿੱਚ ਅਮਰੀਕਾ ਦੇ ਦੌਰੇ ਦੌਰਾਨ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ। ਭਾਰਤੀ ਬਾਜ਼ਾਰ ’ਚ ਟੈਸਲਾ ਦੀ ਸੰਭਾਵਿਤ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਪ੍ਰੈਲ ਵਿੱਚ ਕੰਪਨੀ ਦੇ ਸੰਸਥਾਪਕ ਅਤੇ ਅਮਰੀਕੀ ਅਰਬਪਤੀ ਐਲਨ ਮਸਕ ਨੇ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦੇ ਹੋਏ ਆਖਰੀ ਸਮੇਂ ’ਤੇ ਆਪਣੀ ਪ੍ਰਸਤਾਵਿਤ ਦੀ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਸੀ, ਪਰ ਪ੍ਰਸਤਾਵਿਤ ਦੌਰੇ ਨੇ ਭਾਰਤ ਵਿੱਚ ਟੈਸਲਾ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਲਈ ਅੱਗੇ ਵਧਣ ਲਈ ਯੋਜਨਾਵਾਂ ਦੀ ਘੋਸ਼ਣਾ ਕਰਨ ਲਈ ਮਸਕ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਸੀ।

ਮਸਕ ਨੇ 2022 ਵਿੱਚ ਕਿਹਾ ਸੀ ਕਿ ਟੈਸਲਾ ਆਪਣੇ ਉਤਪਾਦ ਉਦੋਂ ਤੱਕ ਨਹੀਂ ਬਣਾਏਗੀ ਜਦੋਂ ਤੱਕ ਇਸਨੂੰ ਦੇਸ਼ ਵਿੱਚ ਪਹਿਲਾਂ ਆਪਣੀਆਂ ਕਾਰਾਂ ਵੇਚਣ ਅਤੇ ਸੇਵਾਵਾਂ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਸੀ, ‘‘ਟੈਸਲਾ ਭਾਰਤ ਵਿੱਚ ਆਪਣੀਆਂ ਗੱਡੀਆਂ ਲਾਂਚ ਕਰਨਾ ਚਾਹੁੰਦੀ ਹੈ ਪਰ ਦਰਾਮਦ ਡਿਊਟੀ ਕਿਸੇ ਵੀ ਵੱਡੇ ਦੇਸ਼ ਨਾਲੋਂ ਦੁਨੀਆ ਵਿੱਚ ਸਭ ਤੋਂ ਵੱਧ ਹੈ।’’ –ਪੀਟੀਆਈ



News Source link

- Advertisement -

More articles

- Advertisement -

Latest article