ਦਲਬੀਰ ਸੱਖੋਵਾਲੀਆ
ਬਟਾਲਾ, 17 ਫਰਵਰੀ
Punjab News: ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਰਾਏਮੱਲ ਦੇ ਪੁਲੀਸ ਮੁਲਾਜ਼ਮ ਗੁਰਪ੍ਰੀਤ ਸਿੰਘ ਜੋ ਥਾਣਾ ਰਮਦਾਸ ਵਿਚ ਤਾਇਨਾਤ ਹੈ, ਦੇ ਚਾਚਾ ਸੁਖਦੇਵ ਸਿੰਘ ਦੇ ਘਰ ’ਤੇ ਗਰਨੇਡ ਨੁਮਾ ਹਮਲਾ ਹੋਇਆ ਹੈ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪਰਿਵਾਰਕ ਮੈਂਬਰ ਤੇ ਇਲਾਕਾ ਵਾਸੀ ਖੌਫਜ਼ਦਾ ਹਨ। ਜਦੋਂਕਿ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਜਸਜੀਤ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਗਰਨੇਡ ਧਮਾਕੇ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਉਨ੍ਹਾਂ ਮੰਨਿਆ ਕਿ ਧਮਾਕਾ ਜ਼ਰੂਰ ਹੋਇਆ ਹੈ। ਸੂਤਰਾਂ ਤੋਂ ਜਾਣਕਾਰੀ ਹਾਸਲ ਹੋਈ ਹੈ ਕਿ ਇਸ ਧਮਾਕੇ ਕਾਰਨ ਘਰ ਦੇ ਕਈ ਸ਼ੀਸ਼ੇ ਵੀ ਟੁੱਟ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਗੁਰਦਾਸਪੁਰ ਜ਼ਿਲ੍ਹੇ ਵਿਚ ਇਹ ਤੀਸਰਾ ਧਮਾਕਾ ਹੈ।