ਅਦਿੱਤੀ ਟੰਡਨ
ਨਵੀਂ ਦਿੱਲੀ, 17 ਫਰਵਰੀ
ਗਿਆਨੇਸ਼ ਕੁਮਾਰ ਨੂੰ ਰਾਜੀਵ ਕੁਮਾਰ ਦੀ ਥਾਂ ਨਵਾਂ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਗਿਆਨੇਸ਼ ਕੁਮਾਰ ਨੂੰ ਮਾਰਚ 2024 ਵਿੱਚ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਸੀਈਸੀ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੇ ਅਮਲ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਗਿਆਨੇਸ਼ ਕੁਮਾਰ ਦੇ ਨਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਸੀ। ਇਸ ਕਮੇਟੀ ਵਿੱਚ ਸ਼ਾਹ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਸ਼ਾਮਲ ਸਨ। ਕੇਰਲਾ ਕੇਡਰ ਤੋਂ 1988 ਬੈਚ ਦੇ ਆਈਏਐਸ ਅਧਿਕਾਰੀ, ਕੁਮਾਰ ਸਭ ਤੋਂ ਸੀਨੀਅਰ ਚੋਣ ਕਮਿਸ਼ਨਰ ਹਨ। ਦੂਜੇ ਚੋਣ ਕਮਿਨਸ਼ਰ ਐੱਸ.ਐੱਸ. ਸੰਧੂ ਹਨ, ਜਿਨ੍ਹਾਂ ਨੂੰ ਮਾਰਚ 2024 ਵਿੱਚ ਵੀ ਨਿਯੁਕਤ ਕੀਤਾ ਗਿਆ ਸੀ।
News Source link
#Chief #Election #Commissioner #ਗਆਨਸ਼ #ਕਮਰ #ਹ #ਸਕਦ #ਹਨ #ਅਗਲ #ਮਖ #ਚਣ #ਕਮਸ਼ਨਰ