20.2 C
Patiāla
Sunday, March 23, 2025

Canada: ਕੈਨੇਡੀਅਨ ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਭਰਤੀ ਹੋਇਆ ਥਲੀ ਖੁਰਦ ਦਾ ਇੰਦਰਪ੍ਰੀਤ

Must read


ਜਗਮੋਹਨ ਸਿੰਘ

ਘਨੌਲੀ, 17 ਫਰਵਰੀ

Punjab News: ਪੰਜਾਬ ਸਮੇਤ ਭਾਰਤ ਦੇ ਹੋਰ ਸੂਬਿਆਂ ਦੇ ਨੌਜਵਾਨ ਜਿੱਥੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਡੰਕੀ ਰਸਤੇ ਗੈਰਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਦਾਖਲ ਹੋ ਕੇ ਆਪਣੀ ਕਿਸਮਤ ਬਦਲਣੀ ਚਾਹੁੰਦੇ ਹਨ, ਉੱਥੇ ਹੀ ਇੱਥੋਂ ਨੇੜਲੇ ਪਿੰਡ ਥਲੀ ਖੁਰਦ ਦਾ ਨੌਜਵਾਨ ਇੰਦਰਪ੍ਰੀਤ ਸਿੰਘ ਆਪਣੀ ਮਿਹਨਤ ਦੇ ਬਲਬੂਤੇ ਰੌਇਲ ਕੈਨੇਡੀਅਨ ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਦੇ ਅਹੁਦੇ ’ਤੇ ਭਰਤੀ ਹੋਇਆ ਹੈ। ਇਸ ਸਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਨੌਜਵਾਨ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਜਸਵੀਰ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਨੇ ਮੁੱਢਲੀ ਵਿਦਿਆ ਥਲੀ ਕਲਾਂ ਅਤੇ ਘਨੌਲੀ ਦੇ ਸਰਕਾਰੀ ਸਕੂਲਾਂ ਤੋਂ ਪ੍ਰਾਪਤ ਕੀਤੀ ਅਤੇ ਰਾਇਤ ਕਾਲਜ ਤੋਂ ਮਕੈਨੀਕਲ ਇੰਜਨੀਅਰ ਦਾ ਡਿਪਲੋਮਾ ਤੇ ਦੁਆਬਾ ਕਾਲਜ ਸਹੌੜਾਂ ਤੋਂ ਬੀ-ਟੈੱਕ ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ 2017 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉੱਥੇ ਟੋਰਾਂਟੋ ਸ਼ਹਿਰ ਦੀ ਟਰਾਂਸਪੋਰਟ ਕੰਪਨੀ ਵਿੱਚ ਮੈਨੇਜਰ ਰੈਂਕ ’ਤੇ ਨੌਕਰੀ ਕਰਨ ਦੇ ਨਾਲ ਨਾਲ ਉਸ ਨੇ ਏਅਰ ਕਰਾਫਟ ਦਾ ਕੋਰਸ ਕੀਤਾ, ਜਿਸ ਦੌਰਾਨ ਉਸ ਨੇ ਫਾਈਨਲ ਪ੍ਰੀਖਿਆ ਵਿੱਚ 96 ਫੀਸਦੀ ਅੰਕ ਪ੍ਰਾਪਤ ਕੀਤੇ, ਜਿਸ ਸਦਕਾ ਉਹ ਬਤੌਰ ਸੈਕਿੰਡ ਲੈਫਟੀਨੈਂਟ ਭਰਤੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਕੇ ਦੋ ਮਹੀਨੇ ਦੀ ਟਰੇਨਿੰਗ ਸ਼ੁਰੂ ਕਰ ਲਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਲਈ ਡੰਕੀ ਰੂਟ ਅਖਤਿਆਰ ਨਾ ਕਰਨ , ਬਲਕਿ ਕਾਨੂੰਨੀ ਪ੍ਰਕ੍ਰਿਆ ਅਪਣਾਉਂਦੇ ਹੋੋਏ ਜਹਾਜ਼ੀ ਮਾਰਗ ਰਾਹੀਂ ਹੀ ਵਿਦੇਸ਼ ਜਾਣ।

Canada: ਕੈਨੇਡੀਅਨ ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਭਰਤੀ ਹੋਇਆ ਥਲੀ ਖੁਰਦ ਦਾ ਇੰਦਰਪ੍ਰੀਤ
ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰ।



News Source link

- Advertisement -

More articles

- Advertisement -

Latest article