ਸਰਬਜੀਤ ਸਿੰਘ ਭੱਟੀ
ਅੰਬਾਲਾ, 24 ਜਨਵਰੀ
ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਪਲਾਟ ਅਲਾਟ ਕਰਨ ਲਈ ਅੱਜ ਅੰਬਾਲਾ ਸ਼ਹਿਰ ਦੇ ਪੰਚਾਇਤ ਭਵਨ ਵਿਚ ਆਨਲਾਈਨ ਕੰਪਿਊਟਰਾਈਜ਼ਡ ਡਰਾਅ ਪ੍ਰਕਿਰਿਆ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਅੰਬਾਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਗਨਦੀਪ ਸਿੰਘ, ਡੀਡੀਪੀਓ ਦਿਨੇਸ਼ ਸ਼ਰਮਾ, ਬੀਡੀਪੀਓ ਸੁਸ਼ੀਲ ਮੰਗਲਾ, ਗ੍ਰਾਮ ਪੰਚਾਇਤ ਟੋਭਾ ਦੇ ਸਰਪੰਚ ਬ੍ਰਿਜਪਾਲ ਰਾਣਾ, ਭਾਜਪਾ ਸਾਹਾ ਮੰਡਲ ਦੇ ਉਪ ਪ੍ਰਧਾਨ ਕਰਨੈਲ ਸਿੰਘ ਹਾਜ਼ਰ ਸਨ। ਜ਼ਿਲ੍ਹਾ ਪ੍ਰੀਸ਼ਦ ਅੰਬਾਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਸ ਤਹਿਤ ਅੱਜ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਡਰਾਅ ਪ੍ਰਕਿਰਿਆ ਤਹਿਤ, ਅੰਬਾਲਾ ਜ਼ਿਲ੍ਹੇ ਦੇ ਦੋ ਬਲਾਕਾਂ ਦੀਆਂ ਤਿੰਨ ਗ੍ਰਾਮ ਪੰਚਾਇਤਾਂ ਵਿੱਚ ਯੋਗ ਲਾਭਪਾਤਰੀਆਂ ਨੂੰ ਕੁੱਲ 166 ਪਲਾਟ ਅਲਾਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 28 ਪਲਾਟ ਬਲਾਕ ਸ਼ਾਹਜ਼ਹਾਪੁਰ ਦੀ ਗ੍ਰਾਮ ਪੰਚਾਇਤ ਧਮੋਲੀ ਬਿਚਲੀ ਵਿੱਚ ਤੇ ਹੋਰ ਪਲਾਟਾਂ ਦੇ ਕਾਗਜ਼ ਵੰਡੇ ਗਏ।