ਨਵੀਂ ਦਿੱਲੀ, 19 ਜਨਵਰੀ
ਕੌਮੀ ਰਾਜਧਾਨੀ ਵਿੱਚ ਅੱਜ ਸਾਰੇ ਪਾਸੇ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਸਡ਼ਕੀ ਆਵਾਜਾਈ ਦੇ ਨਾਲ-ਨਾਲ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਕਾਰਨ ਰੇਲ ਮੁਸਾਫਰ ਰੇਲਵੇ ਸਟੇਸ਼ਨਾਂ ’ਤੇ ਖੱਜਲ ਖੁਆਰ ਹੁੰਦੇ ਦਿਖਾਈ ਦਿੱਤੇ। ਇਸ ਦੌਰਾਨ ਅੱਜ ਘੱਟੋ ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਔਸਤ ਨਾਲੋਂ 1.6 ਡਿਗਰੀ ਵੱਧ ਹੈ। ਦਿੱਲੀ ਦਾ ਹਵਾ ਸੂਚਕ ਅੰਕ (ਏਕਿੳੂਆਈ) ਸਵੇਰੇ ਕਰੀਬ ਨੌਂ ਵਜੇ 346 ਰਿਹਾ ਜੋ ‘ਬਹੁਤ ਖਰਾਬ’ ਸ਼੍ਰਣੀ ਵਿੱਚ ਆਉਂਦਾ ਹੈ। ਇਹ ਸ਼ਨਿਚਰਵਾਰ ਨੂੰ 24 ਘੰਟੇ ਦਾ ਔਸਤ ਏਕਿੳੂਆਈ 255 ਦਰਜ ਕੀਤਾ ਗਿਆ ਸੀ। ਜੋ ਸ਼ਾਮ ਚਾਰ ਵਜੇ ‘ਖਰਾਬ’ ਸ਼੍ਰੇਣੀ ਵਿੱਚ ਸੀ। ਸਵੇਰੇ ਸਾਢੇ ਅੱਠ ਵਜੇ ਦਿਖਣ ਦੀ ਤੀਬਰਤਾ ਸੌ ਫ਼ੀਸਦ ਦਰਜ ਕੀਤੀ ਗਈ। ਇਸ ਕਾਰਨ ਸਡ਼ਕਾਂ ’ਤੇ ਵਾਹਨ ਚਾਲਕ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗੲੇ। ਇਸ ਕਾਰਨ ਸਡ਼ਕੀ ਆਵਾਜਾਈ ਬਹੁਤ ਧੀਮੀ ਨਾਲ ਚੱਲਦੀ ਦਿਖਾਈ ਦਿੱਤੀ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦਿਨ ਵਿੱਚ ਅੰਸ਼ਿਕ ਰੂਪ ਵਿੱਚ ਬੱਦਲਵਾਈ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦੇ ਨੇਡ਼ੇ ਤੇਡ਼ੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਠੰਢ ਵਧਣ ਕਾਰਨ ਲੋਕ ਕਈ ਥਾਈਂ ਅੱਗ ਸੇਕਦੇ ਦੇਖੇ ਗਏ। -ਪੀਟੀਆੲੀ
The post ਰਾਜਧਾਨੀ ਵਿੱਚ ਹਵਾ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ appeared first on Punjabi Tribune.