ਸ਼ੇਰਪੁਰ: ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਵਿੱਚ ਅੱਜ ਪ੍ਰਾਇਮਰੀ ਸਕੂਲਾਂ ਦੇ ਪੰਜਾਬ ਪੱਧਰੀ ਮੁਕਾਬਲਿਆਂ ’ਚ ਜ਼ਿਲ੍ਹੇ ਦੀ ਖੋ-ਖੋ ਟੀਮ ਵਿੱਚ ਖੇਡਦਿਆਂ ਜਿੱਤ ਕੇ ਪੁੱਜੀ ਖਿਡਾਰਨ ਪਵਨਪ੍ਰੀਤ ਕੌਰ ਚਹਿਲ ਦਾ ਪਿੰਡ ਦੀ ਪੰਚਾਇਤ, ਐੱਸਐੱਮਸੀ ਕਮੇਟੀ ਅਤੇ ਸਕੂਲ ਸਟਾਫ਼ ਵੱਲੋਂ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ 44ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਪਵਨਪ੍ਰੀਤ ਕੌਰ ਦੀ ਖੇਡ ਕਾਰਨ ਪਿੰਡ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਹੋਣ ਤੋਂ ਪਿੰਡ ਵਾਸੀ ਕਾਫ਼ੀ ਖੁਸ਼ ਹਨ। ਗ੍ਰਾਮ ਪੰਚਾਇਤ ਵੱਲੋਂ ਪਿੰਡ ਘਨੌਰੀ ਕਲਾਂ ਦੇ ਸਰਪੰਚ ਅੰਮ੍ਰਿਤਪਾਲ ਸਿੰਘ, ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਲ ਸਿੰਘ ਲੀਲਾ, ਮੀਤ ਪ੍ਰਧਾਨ ਬਘੇਰਾ ਸਿੰਘ, ਪੰਚ ਰਣਜੀਤ ਸਿੰਘ, ਪੰਚ ਰਾਮ ਸਿੰਘ ਐੱਸਐੱਮਸੀ ਕਮੇਟੀ ਦੇ ਵੈਦ ਬੂਟਾ ਖਾਂ ਤੇ ਜਸਪਾਲ ਪਾਲੂ ਆਦਿ ਨੇ ਬੱਚੀ ਦਾ ਸਨਮਾਨ ਚਿੰਨ੍ਹ, ਨਕਦ ਰਾਸ਼ੀ ਤੇ ਉਤਸ਼ਾਹ ਵਧਾਊ ਇਨਾਮ ਦੇ ਸਨਮਾਨ ਕੀਤਾ। -ਪੱਤਰ ਪ੍ਰੇਰਕ
News Source link
#ਖਖ #ਖਡਰਨ #ਪਵਨਪਰਤ #ਕਰ #ਦ #ਸਨਮਨ