ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਦਸੰਬਰ
ਇੱਥੋਂ ਦੇ ਪੀਐਮ ਸ੍ਰੀ ਕੇਂਦਰੀ ਵਿਦਿਆਲਿਆ 3 ਬੀਆਰਡੀ ਏਅਰ ਫੋਰਸ ਸਟੇਸ਼ਨ ਦੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਅੱਜ ਛੱਤਬੀੜ ਚਿੜੀਆਘਰ ਦਾ ਵਿਦਿਅਕ ਦੌਰਾ ਕੀਤਾ। ਇਸ ਮੌਕੇ 121 ਵਿਦਿਆਰਥੀ ਆਪਣੇ ਅਧਿਆਪਕਾਂ ਕਮਲਜੀਤ, ਸਤਿੰਦਰ ਸਿੰਘ ਬਾਜਵਾ ਅਤੇ ਪ੍ਰੀਤੀ ਨਾਲ ਚਿੜੀਆਘਰ ਪੁੱਜੇ। ਇਸ ਦੌਰੇ ਦਾ ਮੰਤਵ ਵਿਦਿਆਰਥੀਆਂ ਨੂੰ ਜੰਗਲੀ ਜੀਵਨ ਅਤੇ ਜਾਨਵਰਾਂ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਵਿਦਿਆਰਥੀਆਂ ਨੇ ਚਿੜੀਆਘਰ ਵਿਚ ਜਾਨਵਰਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਤੋਂ ਇਲਾਵਾ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ, ਵਿਹਾਰਾਂ ਅਤੇ ਖੁਰਾਕ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਆਪਕ ਕਮਲਜੀਤ ਨੇ ਦੱਸਿਆ ਕਿ ਇਸ ਦੌਰੇ ਤੋਂ ਵਿਦਿਆਰਥੀ ਖਾਸੇ ਉਤਸ਼ਾਹਿਤ ਹੋਏ। ਇਸ ਮੌਕੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਗਿਆ।
ਕੈਪਸ਼ਨ: ਛੱਤਬੀੜ ਚਿੜੀਘਰ ਵਿਚ ਆਨੰਦ ਮਾਣਦੇ ਹੋਏ ਵਿਦਿਆਰਥੀ।