23.7 C
Patiāla
Sunday, January 26, 2025

ਕਰਾਫਟ ਮੇਲਾ: ਹਿਮਾਚਲੀ ਲੋਕ ਕਲਾਕਾਰਾਂ ਨੇ ਨਚਾਏ ਦਰਸ਼ਕ

Must read


ਮੁਕੇਸ਼ ਕੁਮਾਰ

ਚੰਡੀਗੜ੍ਹ, 3 ਦਸੰਬਰ

ਇੱਥੇ ਮਨੀਮਾਜਰਾ ਸਥਿਤ ਕਲਾਗ੍ਰਾਮ ਵਿੱਚ ਚੱਲ ਰਹੇ ਦਸ ਰੋਜ਼ਾ ਕੌਮੀ ਕਰਾਫਟ ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ ਵੱਖ ਵੱਖ ਸੂਬਿਆਂ ਦੇ ਵੰਨ-ਸੁਵੰਨੇ ਪਕਵਾਨ ਖਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ। ਕਲਗ੍ਰਾਮ ਵਿਖੇ ਜਾਰੀ ਇਸ ਮੇਲੇ ਦੌਰਾਨ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਕਲਾ ਅਤੇ ਸੱਭਿਆਚਾਰ ਦਾ ਆਨੰਦ ਮਾਨਣ ਲਈ ਪੁੱਜ ਰਹੇ ਹਨ। ਮੇਲੇ ਦੌਰਾਨ ਸਭ ਤੋਂ ਵੱਧ ਮੰਗ ਹਰਿਆਣਾ ਦੇ ਜਲੇਬ ਦੀ ਹੈ। ਇਸ ਦੇ ਨਾਲ ਹੀ ਮਿਸ਼ਰੀ ਮਲਾਈ ਦੁੱਧ ਵੀ ਪਰੋਸਿਆ ਜਾ ਰਿਹਾ ਹੈ ਜਿਸ ਨਾਲ ਜਲੇਬੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਮੇਲੇ ਦੌਰਾਨ ਹਰਿਆਣਾ ਦੇ ਗੋਹਾਣਾ ਤੋਂ ਆਏ ਕਾਰੀਗਰ ਜਲੇਬ ਬਣਾ ਰਹੇ ਹਨ। ਮੇਲੇ ਵਿੱਚ ‘ਮੁੰਬਈ ਸਟਰੀਟ’ ਵੀ ਖਾਸ ਮਿਸਲ ਪਾਵ ਅਤੇ ਤਵਾ ਪੁਲਾਓ ਨੂੰ ਲੈ ਕੇ ਖਾਣ-ਪੀਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ ਮਸਾਲਾ ਪਾਵ, ਵੜਾ ਪਾਵ, ਪੂਰਨ ਪੋਲੀ, ਕੰਧਾ ਪੋਹਾ, ਸਪੈਸ਼ਲ ਪਾਵ ਭਾਜੀ, ਸਾਬੂਧਾਣਾ ਖਿਚੜੀ ਦੇ ਨਾਲ ਸਪੈਸ਼ਲ ਮਰਾਠਾ ਥਾਲੀ ਵੀ ਉਪਲਬਧ ਹੈ।

ਮੇਲੇ ਦੌਰਾਨ ਪੂਰੇ ਦਿਨ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸੰਗੀਤ ਸ਼ਾਮ ਵੇਲੇ ਹਿਮਾਚਲੀ ਕਲਾਕਾਰ ਕਾਕੁਰਾਮ ਠਾਕੁਰ ਅਤੇ ਗੀਤ ਭਾਰਦਵਾਜ ਨੇ ਹਿਮਾਚਲੀ ਗੀਤ ਪੇਸ਼ ਕੀਤੇ ਅਤੇ ਦਰਸ਼ਕਾਂ ਨੂੰ ਹਿਮਾਚਲੀ ਨਾਟੀ ’ਤੇ ਖੂਬ ਨਚਾਇਆ। ਮੰਚ ਸੰਚਾਲਨ ਕੁਲਦੀਪ ਗੁਲੇਰੀਆ ਨੇ ਕੀਤਾ। ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਆਰਟ ਐਂਡ ਕਲਚਰਲ ਵਿਭਾਗ ਵਲੋਂ ਸਾਂਝੇ ਤੌਰ ’ਤੇ ਲਗਾਇਆ ਇਹ ਦਸ ਰੋਜ਼ਾ ਮੇਲਾ 8 ਦਸੰਬਰ ਤੱਕ ਜਾਰੀ ਰਹੇਗਾ।



News Source link

- Advertisement -

More articles

- Advertisement -

Latest article