8.7 C
Patiāla
Thursday, December 12, 2024

Shilpa Shetty ਦਾ ਨਾਂ ਗੈਰ-ਸੰਬੰਧਿਤ ਮਾਮਲਿਆਂ ਵਿੱਚ ਘਸੀਟਣਾ ਯੋਗ ਨਹੀਂ: ਰਾਜ ਕੁੰਦਰਾ

Must read


ਨਵੀਂ ਦਿੱਲੀ, 30 ਨਵੰਬਰ

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਤੋ ਬਾਅਦ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਨੇ ਮੀਡੀਆ ਨੂੰ “ਸੀਮਾਵਾਂ ਦਾ ਸਨਮਾਨ” ਕਰਨ ਦੀ ਬੇਨਤੀ ਕੀਤੀ ਹੈ। ਉਨਾਂ ਕਿਹਾ ਕਿ ਮੇਰੀ ਪਤਨੀ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਨਾਂ ਨੂੰ ਗੈਰ-ਸੰਬੰਧਿਤ ਮਾਮਲਿਆਂ” ਵਿੱਚ ਨਾ ਖਿੱਚਿਆ ਜਾਵੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈਡੀ ਨੇ ਅਸ਼ਲੀਲ ਫਿਲਮਾਂ ਦੀ ਕਥਿਤ ਵੰਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਹਿੱਸੇ ਵਜੋਂ ਕੁੰਦਰਾ ਅਤੇ ਕੁਝ ਹੋਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ।

ਕੁੰਦਰਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ ਉਹ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਜਾਂਚ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਸੀ। ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਛਾਪੇਮਾਰੀ ਤੋਂ ਬਾਅਦ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਉੱਦਮੀ ਨੇ ਕਿਹਾ, ‘‘ਜਿੱਥੋਂ ਤੱਕ ‘ਐਸੋਸੀਏਟਸ’, ‘ਅਸ਼ਲੀਲ’ ਅਤੇ ‘ਮਨੀ ਲਾਂਡਰਿੰਗ’ ਦੇ ਦਾਅਵਿਆਂ ਲਈ ਆਓ ਇਹ ਕਹਿ ਦੇਈਏ ਕਿ ਕੋਈ ਵੀ ਸਨਸਨੀਖੇਜ਼ਤਾ ਸੱਚਾਈ ਨੂੰ ਬੱਦਲ ਨਹੀਂ ਕਰੇਗੀ। ਅੰਤ, ਨਿਆਂ ਦੀ ਜਿੱਤ ਹੋਵੇਗੀ!”

ਉਨ੍ਹਾਂ ਲਿਖਿਆ, ‘‘ਮੀਡੀਆ ਲਈ ਇੱਕ ਨੋਟ: ਗੈਰ-ਸੰਬੰਧਿਤ ਮਾਮਲਿਆਂ ਵਿੱਚ ਵਾਰ-ਵਾਰ ਮੇਰੀ ਪਤਨੀ ਦਾ ਨਾਮ ਘਸੀਟਣਾ ਅਸਵੀਕਾਰਨਯੋਗ ਹੈ। ਕਿਰਪਾ ਕਰਕੇ ਸੀਮਾਵਾਂ ਦਾ ਸਨਮਾਨ ਕਰੋ…!!!’’ ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈੱਟੀ ਨੇ ਅਜੇ ਤੱਕ ਛਾਪਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪੀਟੀਆਈ



News Source link

- Advertisement -

More articles

- Advertisement -

Latest article