17.1 C
Patiāla
Wednesday, December 4, 2024

Champions Trophy: ਆਈਸੀਸੀ ਵੱਲੋਂ ਪਾਕਿਸਤਾਨ ਨੂੰ ਅਲਟੀਮੇਟਮ: ਹਾਈਬ੍ਰਿਡ ਮਾਡਲ ਅਪਣਾਓ ਜਾਂ ਪਾਕਿ ਤੋਂ ਬਿਨਾਂ ਹੋਵੇਗੀ ਚੈਂਪੀਅਨਸ ਟਰਾਫੀ

Must read


ਨਵੀਂ ਦਿੱਲੀ, 29 ਨਵੰਬਰ

ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਚੈਂਪੀਅਨਸ ਟਰਾਫੀ-2025 ਕਰਵਾਉਣ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਅੜੀਅਲ ਰਵੱਈਏ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਉਹ ਜਾਂ ਤਾਂ ਹਾਈਬ੍ਰਿਡ ਮਾਡਲ ਸਵੀਕਾਰ ਕਰੇ ਜਾਂ ਫਿਰ ਇਸ ਟੂਰਨਾਮੈਂਟ ’ਚੋਂ ਬਾਹਰ ਹੋਣ ਲਈ ਤਿਆਰ ਰਹੇ। 

ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦੁਬਈ ’ਚ ਆਈਸੀਸੀ ਕਾਰਜਕਾਰੀ ਬੋਰਡ ਦੀ ਐਮਰਜੈਂਸੀ ਮੀਟਿੰਗ ’ਚ ਹਾਈਬ੍ਰਿਡ ਮਾਡਲ ਅਨੁਸਾਰ ਮੇਜ਼ਬਾਨੀ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਸੀ। ਇਸ ਮੀਟਿੰਗ ਦੇ ਏਜੰਡਾ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਰੂਪ ਰੇਖਾ ਉਲੀਕਣਾ ਸੀ। ਪਰ ਸੁਰੱਖਿਆ ਚਿੰਤਾਵਾਂ ਕਾਰਨ ਭਾਰਤ ਵੱਲੋਂ ਪਾਕਿਸਤਾਨ ਦੌਰੇ ਤੋਂ ਇਨਕਾਰ ਕਰਨ ਦੇ ਬਾਵਜੂਦ ਪੀਸੀਬੀ ਨੇ ਇੱਕ ਵਾਰ ਫਿਰ ‘ਹਾਈਬ੍ਰਿਡ ਮਾਡਲ’ ਨੂੰ ਖਾਰਜ ਕਰ ਦਿੱਤਾ, ਜਿਸ ਮਗਰੋਂ ਆਮ ਸਹਿਮਤੀ ਨਹੀਂ ਬਣ ਸਕੀ। ਜੇਕਰ ਹਾਈਬ੍ਰਿਡ ਮਾਡਲ ਅਪਣਾਇਆ ਜਾਂਦਾ ਹੈ ਤਾਂ ਭਾਰਤ ਚੈਂਪੀਅਨਸ ਟਰਾਫੀ ’ਚ ਆਪਣੇ ਮੁਕਾਬਲੇ ਸੰਯੁਕਤ ਅਰਬ ਅਮੀਰਾਤ ’ਚ ਖੇਡੇਗਾ। 

ਆਈਸੀਸੀ ਬੋਰਡ ਦੇ ਇੱਕ ਸੂਤਰ ਨੇ ਕਿਹਾ, ‘‘ਕੋਈ ਵੀ ਪ੍ਰਸਾਰਨਕਰਤਾ (ਬਰਾਡਕਾਸਟਰ) ਆਈਸਸੀ ਦੇ ਅਜਿਹੇ ਕਿਸੇ ਵੀ ਟੂਰਨਾਮੈਂਟ ਲਈ ਪੈਸੇ ਨਹੀਂ ਦੇਵੇਗਾ ਜਿਸ ਵਿੱਚ  ਭਾਰਤ ਸ਼ਾਮਲ ਨਾ ਹੋਵੇ। ਪਾਕਿਸਤਾਨ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ। ਪਾਕਿਸਤਾਨ ਦੇ ਹਾਈਬ੍ਰਿਡ ਮਾਡਲ ’ਤੇ ਸਹਿਮਤ ਹੋਣ ਮਗਰੋਂ ਹੀ ਸ਼ਨਿਚਰਵਾਰ ਨੂੰ ਆਈਸੀਸੀ ਦੀ ਮੀਟਿੰਗ ਹੋਵੇਗੀ।’’ ਉਨ੍ਹਾਂ ਆਖਿਆ, ‘‘ਜੇਕਰ ਪਾਕਿਸਤਾਨ ਹਾਈਬ੍ਰਿਡ ਮਾਡਲ ਸਵੀਕਾਰ ਨਹੀਂ ਕਰਦਾ ਤਾਂ ਚੈਂਪੀਅਨਸ ਟਰਾਫੀ ਕਿਸੇ ਹੋਰ ਦੇਸ਼ ’ਚ ਕਰਵਾਈ ਜਾ ਸਕਦੀ ਹੈ ਅਤੇ ਉਸ ਵਿੱਚ ਪਾਕਿਸਤਾਨ ਸ਼ਾਮਲ ਨਹੀਂ ਹੋਵੇਗਾ।’’ -ਪੀਟੀਆਈ



News Source link

- Advertisement -

More articles

- Advertisement -

Latest article