ਮੁੰਬਈ:
ਆਲਮੀ ਬਾਜ਼ਾਰਾਂ ਦੇ ਮਿਲੇ-ਜੁਲੇ ਰੁਖ਼ ਵਿਚਾਲੇ ਅੱਜ ਸੈਂਸੇਕਸ 759 ਅੰਕ ਤੇ ਨਿਫਟੀ 217 ਅੰਕ ਚੜ੍ਹ ਕੇ ਬੰਦ ਹੋਏ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ’ਤੇ ਆਧਾਰਿਤ ਸੂਚਕਅੰਕ ਸੈਂਸੇਕਸ 759.05 ਅੰਕ ਜਾਂ 0.96 ਫੀਸਦ ਵੱਧ ਕੇ 79,802.79 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 880.16 ਅੰਕ ਵੱਧ ਕੇ 79,923.90 ਅੰਕ ’ਤੇ ਪੁੱਜ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕਅੰਕ ਨਿਫਟੀ ਵੀ 216.95 ਅੰਕ ਜਾਂ 0.91 ਫੀਸਦ ਚੜ੍ਹ ਕੇ 24,131.10 ਅੰਕ ’ਤੇ ਬੰਦ ਹੋਇਆ। ਇਸੇ ਦੌਰਾਨ ਅੱਜ ਕੌਮੀ ਰਾਜਧਾਨੀ ’ਚ ਸੋਨੇ ਦੀ ਕੀਮਤ 700 ਰੁਪਏ ਦੇ ਵਾਧੇ ਨਾਲ 79,400 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਚਾਂਦੀ ਵੀ 1300 ਰੁਪਏ ਦਾ ਵਾਧੇ ਨਾਲ 92,200 ਰੁਪਏ ਪ੍ਰਤੀ ਕਿੱਲੋ ’ਤੇ ਪਹੁੰਚ ਗਈ ਹੈ। -ਪੀਟੀਆਈ