9.8 C
Patiāla
Thursday, December 12, 2024

ਤਸਕਰੀ ਦੇ ਹਥਿਆਰਾਂ ਸਮੇਤ 2 ਗ੍ਰਿਫਤਾਰ

Must read


ਚੰਡੀਗੜ੍ਹ, 30 ਨਵੰਬਰ

ਪੰਜਾਬ ਪੁਲੀਸ ਨੇ ਪਾਕਿਸਤਾਨ ਤੋਂ ਦੇਸ਼ ਵਿੱਚ ਤਸਕਰੀ ਕੀਤੀਆਂ ਅੱਠ ਆਧੁਨਿਕ ਪਿਸਤੌਲਾਂ ਮਿਲਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਪੰਜਾਬ ਪੁਲੀਸ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਨੂੰ ਅੰਮ੍ਰਿਤਸਰ ਦੇ ਨੂਰਪੁਰ ਪੱਧਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਵਿਅਕਤੀਆਂ ਨੂੰ ਨੂਰਪੁਰ ਪੱਧਰੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ। ਉਹ ਪਾਕਿਸਤਾਨ ਤੋਂ ਤਸਕਰੀ ਕੀਤੇ ਗਏ ਹਥਿਆਰਾਂ ਦੀ ਖੇਪ ਨੂੰ ਸੌਂਪਣ ਲਈ ਕਿਸੇ ਹੋਰ ਆਪਰੇਟਿਵ ਦੀ ਉਡੀਕ ਕਰ ਰਹੇ ਸਨ।

ਪੁਲੀਸ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਕਾਰਵਾਈ ਮੌਕੇ ਅੱਠ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ, ਜਿੰਨ੍ਹਾਂ ਵਿਚ ਚਾਰ ਗਲੋਕ ਪਿਸਤੌਲ (ਆਸਟ੍ਰੀਆ ਵਿੱਚ ਬਣੇ), ਦੋ ਤੁਰਕੀਏ 9 ਐਮਐਮ ਪਿਸਤੌਲ ਅਤੇ ਦੋ ਐਕਸ-ਸ਼ਾਟ ਜ਼ਿਗਾਨਾ ਪਿਸਤੌਲ, 10 ਰੌਂਦ ਸ਼ਾਮਲ ਹਨ। ਪੀਟੀਆਈ





News Source link
#ਤਸਕਰ #ਦ #ਹਥਆਰ #ਸਮਤ #ਗਰਫਤਰ

- Advertisement -

More articles

- Advertisement -

Latest article