ਸੰਯੁਕਤ ਰਾਸ਼ਟਰ/ਜਿਨੇਵਾ, 30 ਅਕਤੂਬਰ
No systematic attack on minorities, Hindu leader arrested on specific charges ਬੰਗਲਾਦੇਸ਼ ਨੇ ਘੱਟਗਿਣਤੀ ਮਾਮਲਿਆਂ ਬਾਰੇ ਸੰਯੁਕਤ ਰਾਸ਼ਟਰ ਦੀ ਇਕ ਕਮੇਟੀ(ਫੋਰਮ) ਅੱਗੇ ਦਾਅਵਾ ਕੀਤਾ ਕਿ ਢਾਕਾ ਵਿਚ ਹਿੰਦੂ ਆਗੂ ਚਿਨਮਏ ਦਾਸ ਦੀ ਗ੍ਰਿਫ਼ਤਾਰੀ ਨੂੰ ‘ਗ਼ਲਤ ਸਮਝਿਆ’ ਜਾ ਰਿਹਾ ਹੈ ਜਦੋਂਕਿ ਇਸ ਆਗੂ ਨੂੰ ਵਿਸ਼ੇਸ਼ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬੰਗਲਾਦੇਸ਼ ਨੇ ਮੁਲਕ ਵਿਚ ਘੱਟਗਿਣਤੀਆਂ ਨੂੰ ਗਿਣਮਿਥ ਕੇ ਨਿਸ਼ਾਨਾ ਬਣਾਉਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ‘ਇਸਕੌਨ’ ਦੇ ਸਾਬਕਾ ਮੈਂਬਰ ਹਿੰਦੂ ਸਾਧ ਚਿਨਮਏ ਕ੍ਰਿਸ਼ਨ ਦਾਸ ਨੂੰ ਸੋਮਵਾਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਚੱਟੋਗ੍ਰਾਮ ਦੀ 6ਵੀਂ ਮੈਟਰੋਪਾਲਿਟਨ ਮੈਜਿਸਟਰੇਟ ਕੋਰਟ ਨੇ ਦੇਸ਼ਧ੍ਰੋਹ ਦੇ ਕੇਸ ਵਿਚ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਦਾਸ ਨੂੰ ਜੇਲ੍ਹ ਭੇਜ ਦਿੱਤਾ ਸੀ। ਸੰਯੁਕਤ ਰਾਸ਼ਟਰ ਵਿਚ ਬੰਗਲਾਦੇਸ਼ ਦੇ ਰਾਜਦੂਤ ਤੇ ਸਥਾਈ ਨੁਮਾਇੰਦੇ ਤਾਰਿਕ ਮੁਹੰਮਦ ਆਰਿਫੁਲ ਇਸਲਾਮ ਨੇ ਕਿਹਾ, ‘‘ਕੁਝ ਬੁਲਾਰਿਆਂ ਵੱਲੋਂ ਚਿਨਮਏ ਦਾਸ ਦੀ ਗ੍ਰਿਫ਼ਤਾਰੀ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਦੋਂਕਿ ਉਸ ਨੂੰ ਕੁਝ ਖਾਸ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਡੀ ਅਦਾਲਤ ਇਸ ਮਸਲੇ ਨਾਲ ਨਜਿੱਠ ਰਹੀ ਹੈ।’’ ਇਸਲਾਮ ਨੇ ਇਹ ਬਿਆਨ ਜਿਨੇਵਾ ਵਿਚ ਘੱਟਗਿਣਤੀਆਂ ਦੇ ਮਸਲਿਆਂ ਬਾਰੇ ਫੋਰਮ ਦੇ 17ਵੇਂ ਸੈਸ਼ਨ ਦੌਰਾਨ ਦਿੱਤਾ। -ਪੀਟੀਆਈ