17.1 C
Patiāla
Wednesday, December 4, 2024

Punjab Bus Accident: ਸਡ਼ਕ ਹਾਦਸੇ ਵਿਚ ਬੱਸ ਪਲਟਣ ਕਾਰਨ 20 ਸਵਾਰੀਆਂ ਜ਼ਖਮੀ

Must read


ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਨਵੰਬਰ

Bus Accident: ਇਥੋਂ ਨਜ਼ਦੀਕੀ ਥਾਣਾ ਧਰਮਕੋਟ ਦੇ ਪਿੰਡ ਕਮਾਲ ਕੇ ਦੇ ਨਜ਼ਦੀਕ ਹੋਏ ਇਕ ਸਡ਼ਕ ਹਾਦਸੇ ਵਿਚ 20 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋ ਧਰਮਕੋਟ ਆ ਰਹੀ ਪੰਜਾਬ ਰੋਡਵੇਜ ਜਲੰਧਰ ਡੀਪੂ ਦੀ ਸਰਕਾਰੀ ਅਚਾਨਕ ਮੇਨ ਰੋਡ ਤੋਂ ਡਿਵਾਈਡਰ ਪਾਰ ਕਰ ਗਈ ਅਤੇ ਮਾਲ ਲੈ ਕੇ ਜਾ ਰਹੀ ਇਕ ਗੱਡੀ ਨਾਲ ਜਾ ਟਕਰਾਈ ।


ਇਸ ਹਾਦਸੇ ਦੌਰਾਨ ਬੱਸ ਪਲਟ ਕੇ ਅੱਗੇ ਡੂੰਘੇ ਸਥਾਨ ’ਤੇ ਜਾ ਡਿੱਗੀ। ਘਟਨਾ ਉਪਰੰਤ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਹਨ, ਮੌਕੇ ’ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਬਲੈਰੋ ਕੈਂਪਰ ਡਰਾਈਵਰ ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਹੈ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚਲੀਆਂ ਕਰੀਬ 20 ਸਵਾਰੀਆਂ ਦੇ ਵੀ ਹਲਕੀਆਂ ਸੱਟਾਂ ਲੱਗੀਆਂ ਹਨ।

 

The post Punjab Bus Accident: ਸਡ਼ਕ ਹਾਦਸੇ ਵਿਚ ਬੱਸ ਪਲਟਣ ਕਾਰਨ 20 ਸਵਾਰੀਆਂ ਜ਼ਖਮੀ appeared first on Punjabi Tribune.



News Source link

- Advertisement -

More articles

- Advertisement -

Latest article