17.1 C
Patiāla
Wednesday, December 4, 2024

Delhi: ਪ੍ਰਸ਼ਾਂਤ ਵਿਹਾਰ ਖੇਤਰ ਦੇ ਪੀਵੀਆਰ ਨੇੜੇ ਧਮਾਕਾ

Must read


ਮਨਧੀਰ ਸਿੰਘ ਦਿਓਲਨਵੀਂ ਦਿੱਲੀ, 28 ਨਵੰਬਰ

ਇੱਥੋਂ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਅੱਜ ਇੱਕ ਪੀਵੀਆਰ ਮਲਟੀਪਲੈਕਸ ਨੇੜੇ ਧਮਾਕਾ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਨੇੜੇ ਖੜੇ ਇੱਕ ਤਿੰਨ ਪਹੀਆ ਵਾਹਨ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇਰ 11.48 ਮਿੰਟ ’ਤੇ ਪ੍ਰਸ਼ਾਂਤ ਖੇਤਰ ਵਿੱਚ ਹੋਏ ਧਮਾਕੇ ਦੀ ਸੂਚਨਾ ਮਿਲੀ ਸੀ। ਉਨ੍ਹਾਂ ਚਾਰ ਫਾਇਰ ਟੈਂਡਰ ਮੌਕੇ ’ਤੇ ਘਟਨਾ ਸਥਾਨ ਲਈ ਰਵਾਨਾ ਕੀਤੇ। ਪੁਲੀਸ ਧਮਾਕੇ ਸਬੰਧੀ ਜਾਂਚ ਕਰ ਰਹੀ ਹੈ।

ਉਧਰ, ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿੱਚ ਖੜ੍ਹੇ ਪੀਸੀਅਰ ਮੁਲਾਜ਼ਮਾਂ ਨੂੰ ਜਦੋਂ ਇਸ ਧਮਾਕੇ ਦੀ ਸੂਚਨਾ ਮਿਲੀ ਤਾਂ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੰਬ ਨਕਾਰਾ ਦਸਤਾ, ਸੁਰੱਖਿਆ ਅਮਲਾ, ਸਥਾਨਕ ਪੁਲੀਸ ਅਤੇ ਦਿੱਲੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਧਮਾਕਾ ਵੀ ਉਹੋ ਜਿਹਾ ਹੀ ਸੀ ਜਿਹੜਾ ਪਿਛਲੇ ਮਹੀਨੇ ਪ੍ਰਸ਼ਾਂਤ ਵਿਹਾਰ ਵਿੱਚ ਕੇਂਦਰੀ ਰਿਜਰਵ ਪੁਲੀਸ ਬਲ (ਸੀਆਰਪੀਐੱਫ) ਸਕੂਲ ਦੀ ਚਾਰਦੀਵਾਰੀ ਕੋਲ ਹੋਇਆ ਸੀ।

ਇਸ ਮੌਕੇ ਉੱਚ ਪੁਲੀਸ ਅਧਿਕਾਰੀ ਰਾਜੀਵ ਰੰਜਨ ਸਣੇ ਕਈ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ। ਰਿਪੋਰਟਾਂ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਲਈ ਗੈਰ-ਅਧਿਕਾਰਤ ਤੌਰ ’ਤੇ ਰਾਸ਼ਟਰੀ ਜਾਂਚ ਏਜੰਸੀ ਨੂੰ ਵੀ ਸ਼ਾਮਲ ਕੀਤਾ ਹੈ।

ਸੁਰੱਖਿਆ ਬਲਾਂ ਨੇ ਕਿਹਾ ਕਿ ਇਸ ਦੇਸੀ ਬੰਬ ਬਾਰੇ ਜਾਂਚ ਕੀਤੀ ਜਾ ਰਹੀ ਸੀ। ਰਿਪੋਰਟਾਂ ਮੁਤਾਬਕ ਧਮਾਕੇ ਵਾਲੀ ਥਾਂ ’ਤੇ 20 ਅਕਤੂਬਰ ਦੇ ਧਮਾਕੇ ਵਰਗਾ ਹੀ ਇਕ ਸ਼ੱਕੀ ਚਿੱਟਾ ਪਾਊਡਰ ਮਿਲਿਆ ਹੈ। ਪੁਲੀਸ ਨੇ ਜਾਂਚ ਦੇ ਸਬੰਧ ਵਿਚ ਖਾਲਿਸਤਾਨੀ ਸਬੰਧਾਂ ਦੀ ਵੀ ਜਾਂਚ ਕੀਤੀ ਕਿਉਂਕਿ ਟੈਲੀਗ੍ਰਾਮ ਐਪ ’ਤੇ ਧਮਕੀ ਜਾਰੀ ਕੀਤੀ ਗਈ ਸੀ ਕਿ ਚਿਤਾਵਨੀ ਏਜੰਸੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਅਗਲਾ ਨਿਸ਼ਾਨਾ ਹੋ ਸਕਦੇ ਹਨ।

ਪੀਵੀਆਰ ’ਚ ਫਿਲਮ ਦਾ ਪ੍ਰਸਾਰਨ ਰੋਕਿਆ

ਪ੍ਰਸ਼ਾਂਤ ਵਿਹਾਰ ਸਥਿਤ ‘ਫਨ ਸਿਟੀ ਮਾਲ’ ਵਿੱਚ ਪੀਵੀਆਰ ਸਿਨੇਮਾ ਨੇੜੇ ਧਮਾਕਾ ਹੋਣ ਮਗਰੋਂ ਫਿਲਮ ‘ਭੂਲ ਭਲੂਈਆ 3’ ਦਾ ਪ੍ਰਸਾਰਨ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ। ਧਮਾਕਾ ਹੋਣ ਮਗਰੋ ਪੀਵੀਆਰ ਦੇ ਸੁਰੱਖਿਆ ਕਰਮੀ ਥੀਏਟਰ ਦੇ ਅੰਦਰ ਗਏ ਅਤੇ ਉਨ੍ਹਾਂ ਜਾਂਚ ਕੀਤੀ ਕਿ ਉੱਥੇ ਸਭ ਠੀਕ ਹੈ ਜਾਂ ਨਹੀਂ। ਇੱਕ ਸੁਰੱਖਿਆ ਕਰਮੀ ਨੇ ਦੱਸਿਆ, ‘‘ਧਮਾਕਾ ਹੋਣ ਮਗਰੋਂ ਅਸੀਂ ਥੀਏਟਰ ਦੇ ਅੰਦਰ ਇਹ ਦੇਖਣ ਲਈ ਪਹੁੰਚੇ ਕਿ ਸਭ ਕੁੱਝ ਠੀਕ ਹੈ ਜਾਂ ਨਹੀਂ। ਇਸ ਕਾਰਨ ਫਿਲਮ ਦਾ ਪ੍ਰਸਾਰਨ ਦੋ ਮਿੰਟ ਲਈ ਰੋਕਣਾ ਪਿਆ। ਹਾਲਾਂਕਿ ਬਾਅਦ ਵਿੱਚ ਇਸ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ।’’

ਪੀਵੀਆਰ ਤਰਫ਼ੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਪੀਵੀਆਰ ਅਤੇ ਘਟਨਾ ਸਥਾਨ ਵਿਚਕਾਰ 100 ਮੀਟਰ ਦੀ ਦੂਰੀ ਹੈ ਅਤੇ ਧਮਾਕਾ ਹੋਣ ਮਗਰੋਂ ਥੀਏਟਰ ਵਿੱਚ ਵੀ ਧੂੰਆਂ ਫੈਲ ਗਿਆ, ਜਿਸ ਨਾਲ ਦਰਸ਼ਕਾਂ ’ਚ ਦਹਿਸ਼ਤ ਫੈਲ ਗਈ। ਇੱਕ ਹੋਰ ਸੁਰੱਖਿਆ ਕਰਮੀ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਥੀਏਟਰ ’ਚ ਕਰੀਬ 15 ਜਣੇ ਮੌਜੂਦ ਸੀ। ਉਹ ਧਮਾਕੇ ਕਾਰਨ ਘਬਰਾ ਗਏ ਅਤੇ ਪੁੱਛ-ਪੜਾਤਲ ਕਰਨ ਲਈ ਬਾਹਰ ਆਏ।

 



News Source link

- Advertisement -

More articles

- Advertisement -

Latest article