8.7 C
Patiāla
Thursday, December 12, 2024

ਏਅਰ ਇੰਡੀਆ ਦੀ ਪਾਇਲਟ ਵੱਲੋਂ ਖੁਦਕੁਸ਼ੀ – Punjabi Tribune

Must read


ਮੁੰਬਈ, 27 ਨਵੰਬਰ

Air India pilot dies by suicide

ਏਅਰ ਇੰਡੀਆ ਦੀ ਇੱਕ 25 ਸਾਲਾ ਮਹਿਲਾ ਪਾਇਲਟ ਨੇ ਆਪਣੇ ਮੁੰਬਈ ਸਥਿਤ ਫਲੈਟ ਵਿੱਚ ਇੱਕ ਡੇਟਾ ਕੇਬਲ ਨਾਲ ਫਾਹਾ ਲੈ ਲਿਆ। ਇੱਕ ਅਧਿਕਾਰੀ ਨੇ ਅੱਜ ਇੱਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੇ ਉਸ ਦੇ ਬੁਆਏਫਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਰੋਲ ਖੇਤਰ ਵਿੱਚ ਕਨਕੀਆ ਰੇਨ ਫੋਰੈਸਟ ਬਿਲਡਿੰਗ ਵਿੱਚ ਰਹਿਣ ਵਾਲੀ ਸ੍ਰਿਸ਼ਟੀ ਤੁਲੀ ਨੇ ਸੋਮਵਾਰ ਤੜਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮੰਗਲਵਾਰ ਨੂੰ ਉਸ ਦੇ ਬੁਆਏਫਰੈਂਡ ਆਦਿਤਿਆ ਪੰਡਿਤ (27) ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਨੇ ਐੱਫਆਈਆਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਤੁਲੀ ਦੇ ਇੱਕ ਰਿਸ਼ਤੇਦਾਰ ਨੇ ਬੁਆਏਫਰੈਂਡ ’ਤੇ ਉਸ ਨੂੰ ਤੰਗ ਕਰਨ ਅਤੇ ਦੁਰਵਿਵਹਾਰ ਕਰਨ ਅਤੇ ਉਸ ਨੂੰ ਮਾਸਾਹਾਰੀ ਭੋਜਨ ਖਾਣਾ ਬੰਦ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਪੋਵਈ ਥਾਣੇ ਦੇ ਅਧਿਕਾਰੀ ਅਨੁਸਾਰ ਤੁਲੀ ਉੱਤਰ ਪ੍ਰਦੇਸ਼ ਦੀ ਵਸਨੀਕ ਸੀ ਅਤੇ ਪਿਛਲੇ ਸਾਲ ਜੂਨ ਤੋਂ ਕੰਮ ਲਈ ਮੁੰਬਈ ਰਹਿ ਰਹੀ ਸੀ। ਤੁਲੀ ਅਤੇ ਆਦਿੱਤਿਆ ਦੋ ਸਾਲ ਪਹਿਲਾਂ ਦਿੱਲੀ ਵਿੱਚ ਕਮਰਸ਼ੀਅਲ ਪਾਇਲਟ ਕੋਰਸ ਕਰਦੇ ਸਮੇਂ ਮਿਲੇ ਸਨ ਅਤੇ ਰਿਲੇਸ਼ਨਸ਼ਿਪ ਵਿੱਚ ਆ ਗਏ ਸਨ।

ਖ਼ੁਦਕੁਸ਼ੀ ਦਾ ਖੁਲਾਸਾ ਉਦੋਂ ਹੋਇਆ, ਜਦੋਂ ਆਦਿੱਤਿਆ ਕਾਰ ਰਾਹੀਂ ਦਿੱਲੀ ਜਾ ਰਿਹਾ ਸੀ। ਰਾਹ ਵਿੱਚ ਤੁਲੀ ਨੇ ਆਦਿੱਤਿਆ ਨੂੰ ਫੋਨ ਕਰਕੇ ਕਿਹਾ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ। ਅਧਿਕਾਰੀ ਨੇ ਦੱਸਿਆ ਕਿ ਆਦਿੱਤਿਆ ਮੁੰਬਈ ਪਹੁੰਚਿਆ ਅਤੇ ਦੇਖਿਆ ਕਿ ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਫਿਰ ਉਸ ਨੇ ਚਾਬੀ ਬਣਾਉਣ ਵਾਲੇ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਤੁਲੀ ਨੂੰ ਡਾਟਾ ਕੇਬਲ ਨਾਲ ਲਟਕਦਾ ਦੇਖਿਆ। ਤੁਲੀ ਨੂੰ ਸੇਵਨਹਿਲਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਘਰ ਵਿੱਚੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ।

ਤੁਲੀ ਦੇ ਚਾਚਾ ਨੇ ਬਾਅਦ ਵਿੱਚ ਪੁਲੀਸ ਕੋਲ ਇਹ ਦੋਸ਼ ਲਗਾਇਆ ਕਿ ਆਦਿੱਤਿਆ ਅਕਸਰ ਤੁਲੀ ਨੂੰ ਤੰਗ ਕਰਦਾ ਸੀ ਅਤੇ ਜਨਤਕ ਤੌਰ ’ਤੇ ਉਸ ਦਾ ਅਪਮਾਨ ਵੀ ਕਰਦਾ ਸੀ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਆਦਿੱਤਿਆ ਨੇ ਤੁਲੀ ’ਤੇ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣ ਲਈ ਵੀ ਦਬਾਅ ਪਾਇਆ ਸੀ। ਚਾਚੇ ਦੀ ਸ਼ਿਕਾਇਤ ਦੇ ਆਧਾਰ ’ਤੇ ਆਦਿੱਤਿਆ ਨੂੰ ਭਾਰਤੀ ਨਿਆ ਸੰਹਿਤ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਚਾਰ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article