ਨਵੀਂ ਦਿੱਲੀ, 12 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲਾਨਾ ਜੀ20 ਸਿਖਰ ਵਾਰਤਾ ਲਈ ਅਗਲੇ ਹਫ਼ਤੇ ਬ੍ਰਾਜ਼ੀਲ ਜਾਣਗੇ। ਸ੍ਰੀ ਮੋਦੀ 16 ਨਵੰਬਰ ਤੋਂ ਸ਼ੁਰੁੂ ਹੋ ਰਹੇ ਤਿੰਨ ਮੁਲਕੀ ਫੇਰੀ ਦੌਰਾਨ ਨਾਇਜੀਰੀਆ ਤੇ ਗੁਯਾਨਾ ਦਾ ਵੀ ਦੌਰਾ ਕਰਨਗੇ। ਸ੍ਰੀ ਮੋਦੀ ਦੀ ਫੇਰੀ ਦਾ ਪਹਿਲਾ ਪੜਾਅ ਨਾਇਜੀਰੀਆ ਹੋਵੇਗਾ ਤੇ ਵਸੀਲਿਆਂ ਨਾਲ ਭਰਪੂਰ ਅਫ਼ਰੀਕੀ ਮੁਲਕ ਦੀ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ 17 ਸਾਲਾਂ ਵਿਚ ਪਹਿਲੀ ਫੇਰੀ ਹੋਵੇਗੀ। ਇਥੋਂ ਸ੍ਰੀ ਮੋਦੀ ਦੋ ਰੋਜ਼ਾ ਫੇਰੀ ਲਈ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਪੁੱਜਣਗੇ, ਜਿੱਥੇ ਉਹ 18 ਨਵੰਬਰ ਨੂੰ ਜੀ20 ਸਿਖਰ ਵਾਰਤਾ ਵਿਚ ਹਾਜ਼ਰੀ ਭਰਨਗੇ। ਪ੍ਰਧਾਨ ਮੰਤਰੀ ਦੀ ਆਖਰੀ ਮੰਜ਼ਿਲ ਗੁਯਾਨਾ ਹੋਵੇਗੀ। ਵਿਦੇਸ਼ ਮੰਤਰਾਲੇ ਮੁਤਾਬਕ ਸ੍ਰੀ ਮੋਦੀ ਰਾਸ਼ਟਰਪਤੀ ਮੁਹੰਮਦ ਇਰਫ਼ਾਨ ਅਲੀ ਦੇ ਸੱਦੇ ਉੱਤੇ 19 ਤੋਂ 21 ਨਵੰਬਰ ਤੱਕ ਟਾਪੂਨੁਮਾ ਮੁਲਕ ਦੇ ਦੌਰੇ ’ਤੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ 1968 ਮਗਰੋਂ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗੁਯਾਨਾ ਦੀ ਪਹਿਲੀ ਫੇਰੀ ਹੋਵੇਗੀ। -ਪੀਟੀਆਈ
News Source link
#Modi #travel #Brazil #week #ਮਦ #ਜ20 #ਸਖਰ #ਸਮਲਨ #ਲਈ #ਅਗਲ #ਹਫ਼ਤ #ਜਣਗ #ਬਰਜ਼ਲ