ਪੇਡਾਪੱਲੀ(ਤਿਲੰਗਾਨਾ), 13 ਨਵੰਬਰ
ਤਿਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ ਵਿਚ ਮਾਲਗੱਡੀ ਲੀਹੋਂ ਲੱਥਣ ਕਰਕੇ 37 ਹੋਰਨਾਂ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ। ਦੱਖਣੀ ਰੇਲਵੇ (ਐੱਸਸੀਆਰ) ਨੇ ਕਿਹਾ ਕਿ ਰਾਘਵਪੁਰਮ ਤੇ ਰਾਮਾਗੁੰਡਮ ਵਿਚਾਲੇ ਲੋਹੇ ਦੀ ਕੱਚੀ ਧਾਤ ਨਾਲ ਲੱਦੀ ਮਾਲਗੱਡੀ ਦੀਆਂ 11 ਬੋਗੀਆਂ ਲੀਹੋਂ ਲੱਥ ਗਈਆਂ। ਅਧਿਕਾਰੀਆਂ ਮੁਤਾਬਕ ਹਾਦਸਾ ਮੰਗਲਵਾਰ ਰਾਤ 10 ਵਜੇ ਦੇ ਕਰੀਬ ਵਾਪਰਿਆ। ਮਾਲਗੱਡੀ ਦੇ ਡੱਬੇ ਲੀਹੋਂ ਲੱਥਣ ਕਰਕੇ 37 ਟਰੇਨਾਂ ਰੱਦ ਕਰਨੀਆਂ ਪਈਆਂ। ਇਸ ਦੌਰਾਨ ਕਈ ਹੋਰ ਰੇਲਗੱਡੀਆਂ ਨੂੰ ਅੰਸ਼ਕ ਤੌਰ ’ਤੇ ਰੱਦ, ਡਾਈਵਰਟ ਜਾਂ ਰੀਸ਼ਡਿਊਲ ਕੀਤਾ ਗਿਆ ਹੈ। -ਏਐੱਨਆਈ
The post Goods train derails: ਤਿਲੰਗਾਨਾ ਦੇ ਪੇਡਾਪੱਲੀ ’ਚ ਮਾਲ ਗੱਡੀ ਲੀਹੋਂ ਲੱਥੀ appeared first on Punjabi Tribune.