ਨਵੀਂ ਦਿੱਲੀ, 12 ਨਵੰਬਰ
ਭਾਰਤ ਨੇ ਉੜੀਸਾ ਦੀ ਚਾਂਦੀਪੁਰ ਏਕਕ੍ਰਿਤ ਪਰਖ ਰੇਂਜ ਤੋਂ ਅੱਜ ਲੰਬੀ ਦੂਰੀ ਤੱਕ ਜ਼ਮੀਨ ’ਤੇ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ (ਐੱਲਆਰਐੱਲਏਸੀਐੱਮ) ਦੀ ਪਹਿਲੀ ਅਜ਼ਮਾਇਸ਼ ਕੀਤੀ, ਜੋ ਸਫਲ ਰਹੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਦੀਆਂ ਸਾਰੀਆਂ ਉਪ ਪ੍ਰਣਾਲੀਆਂ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ ਅਤੇ ਮਿਸ਼ਨ ਦੇ ਮੁੱਢਲੇ ਉਦੇਸ਼ ਪੂਰੇ ਹੋਏ ਹਨ। ਮੰਤਰਾਲੇ ਮੁਤਾਬਕ ਉਡਾਣ ਦੌਰਾਨ ਇਸ ਮਿਜ਼ਾਈਲ ਨੇ ਪੁਆਇੰਟ ਨੈਵੀਗੇਸ਼ਨ ਦੀ ਵਰਤੋਂ ਰਾਹੀਂ ਲੋੜੀਂਦੇ ਪਥ ’ਤੇ ਜਾਂਦਿਆਂ ਵੱੱਖ-ਵੱਖ ਉਚਾਈ ਤੇ ਰਫ਼ਤਾਰ ਨਾਲ ਜੰਗੀ ਮਸ਼ਕਾਂ ਦਾ ਪ੍ਰਦਰਸ਼ਨ ਕੀਤਾ। -ਪੀਟੀਆਈ