8.7 C
Patiāla
Thursday, December 12, 2024

Manipur Violence: ਮਨੀਪੁਰ ਦੇ ਜਿਰੀਬਾਮ ਵਿੱਚ ਸਥਿਤੀ ਤਣਾਅਪੂਰਨ

Must read


ਇੰਫਾਲ , 12 ਨਵੰਬਰ

Manipur Violence: ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਗਿਆਰਾਂ ਸ਼ੱਕੀ ਅਤਿਵਾਦੀਆਂ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਉਥੇ ਸਥਿਤੀ ਸ਼ਾਂਤ ਪਰ ਤਣਾਅਪੂਰਨ ਬਣੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਸਵੇਰ ਤੋਂ ਪੁਲੀਸ ਕਰਮਚਾਰੀਆਂ ਵੱਲੋਂ ਵੱਖ ਵੱਖ ਹਿੱਸਿਆਂ ਵਿਚ ਗਸ਼ਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸਖ਼ਤ ਹੁਕਮ ਲਾਗੂ ਕੀਤੇ ਹਨ, ਜਦੋਂ ਕਿ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਮੁਹਿੰਮ ਚਲਾਈ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਦਰੋਹੀਆਂ ਦੀ ਹੱਤਿਆ ਦੇ ਵਿਰੋਧ ’ਚ ਪਹਾੜੀਆਂ ਦੇ ਕੁਕੀ-ਜ਼ੋ ਬਹੁਗਿਣਤੀ ਖੇਤਰਾਂ ’ਚ ਮੰਗਲਵਾਰ ਸਵੇਰੇ 5 ਵਜੇ ਤੋਂ ਬੰਦ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਭਿਆਨਕ ਗੋਲੀਬਾਰੀ ਵਿੱਚ 11 ਸ਼ੱਕੀ ਅਤਿਵਾਦੀਆਂ ਦੀ ਮੌਤ ਹੋ ਗਈ ਜਦੋਂ ਆਧੁਨਿਕ ਹਥਿਆਰਾਂ ਨਾਲ ਲੈਸ ਵਿਦਰੋਹੀਆਂ ਨੇ ਜਿਰੀਬਾਮ ਜ਼ਿਲ੍ਹੇ ਵਿੱਚ ਇੱਕ ਪੁਲੀਸ ਸਟੇਸ਼ਨ ਅਤੇ ਨਾਲ ਲੱਗਦੇ ਸੀਆਰਪੀਐਫ ਕੈਂਪ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬੋਰੋਬੇਕਰਾ ਵਿਖੇ ਭਾਰੀ ਗੋਲੀਬਾਰੀ ਦੌਰਾਨ ਦੋ ਸੀਆਰਪੀਐਫ ਕਰਮਚਾਰੀ ਵੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪੁਲੀਸ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਇੰਫਾਲ ਘਾਟੀ ਵਿੱਚ ਕਈ ਥਾਵਾਂ ਤੋਂ ਤਾਜ਼ਾ ਹਿੰਸਾ ਦੀ ਸੂਚਨਾ ਮਿਲੀ ਜਿੱਥੇ ਦੋ ਲੜਾਕੂ ਧਿਰਾਂ ਦੇ ਹਥਿਆਰਬੰਦ ਸਮੂਹਾਂ ਨੇ ਗੋਲੀਬਾਰੀ ਕੀਤੀ। ਕੁਕੀ-ਜ਼ੋ ਕੌਂਸਲ ਅੁਨੁਸਾਰ ਉਨ੍ਹਾਂ ਬੇਰਹਿਮੀ ਨਾਲ ਮਾਰੇ ਗਏ ਲੋਕਾਂ ਦੇ ਸਮੂਹਿਕ ਦੁੱਖ ਅਤੇ ਏਕਤਾ ਦੇ ਪ੍ਰਗਟਾਵੇ ਲਈ ਮੰਗਲਵਾਰ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਰਾਜ ਦੇ ਪਹਾੜੀ ਖੇਤਰਾਂ ਵਿੱਚ ਮੁਕੰਮਲ ਬੰਦ ਦਾ ਸੱਦਾ ਦਿੱਤਾ।

ਜ਼ਿਕਰਯੋਗ ਹੈ ਕਿ ਹਮਲਿਆਂ ਦੀ ਇੱਕ ਲੜੀ ਵਿੱਚ ਸ਼ੱਕੀ ਅਤਿਵਾਦੀਆਂ ਨੇ ਬੋਰੋਬੇਕਰਾ ਪੁਲੀਸ ਸਟੇਸ਼ਨ ਅਤੇ ਇਸਦੇ ਨਾਲ ਲੱਗਦੇ ਸੀਆਰਪੀਐਫ ਕੈਂਪ ਤੋਂ ਇਲਾਵਾ ਜਾਕੁਰਾਡੋਰ ਕਾਰੋਂਗ ਮਾਰਕੀਟ ਵਿੱਚ ਅਤੇ ਇਸਦੇ ਆਸਪਾਸ ਕਈ ਦੁਕਾਨਾਂ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ ਅਤੇ 11 ਸ਼ੱਕੀ ਅੱਤਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ 40-45 ਮਿੰਟ ਤੱਕ ਚੱਲੀ, ਜਿਸ ਤੋਂ ਬਾਅਦ ਸਥਿਤੀ ’ਤੇ ਕਾਬੂ ਪਾ ਲਿਆ ਗਿਆ।

ਪੁਲੀਸ ਨੇ ਕਿਹਾ ਕਿ ਅਤਿਵਾਦੀਆਂ ਨੂੰ ਭਜਾਉਣ ਲਈ ਅਪਰੇਸ਼ਨ ਜਾਰੀ ਹਨ ਅਤੇ ਅਸਾਮ ਰਾਈਫਲਜ਼, ਸੀਆਰਪੀਐਫ ਅਤੇ ਪੁਲੀਸ ਰੀਨਫੋਰਸਮੈਂਟ ਟੀਮਾਂ ਨੂੰ ਮੌਕੇ ’ਤੇ ਪਹੁੰਚਾਇਆ ਗਿਆ ਹੈ। ਪੀਟੀਆਈ



News Source link
#Manipur #Violence #ਮਨਪਰ #ਦ #ਜਰਬਮ #ਵਚ #ਸਥਤ #ਤਣਅਪਰਨ

- Advertisement -

More articles

- Advertisement -

Latest article